ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਐੱਸ.ਡੀ.ਐੱਮ ਮਲੋਟ ਸੀਨੀਅਰ ਸਹਾਇਕ ਨੂੰ ਦਿੱਤਾ ਮੰਗ ਪੱਤਰ

ਮਲੋਟ:- ਰਾਏ ਸਿੱਖ ਆਜ਼ਾਦ ਸੈਨਾ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਾਮ ਦਾ ਮੰਗ ਪੱਤਰ ਐੱਸ.ਡੀ.ਐੱਮ ਮਲੋਟ ਨੂੰ ਸੌਂਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਬੱਚਿਆ ਨੂੰ ਹਾਲੇ ਤੱਕ ਸਾਰੀਆ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਜਿਸ ਦੇ ਕਰਕੇ ਬੱਚਿਆ ਨੂੰ ਪੜ੍ਹਨ ਵਿੱਚ ਮੁਸ਼ਕਿਲ ਆ ਰਹੀ ਹੈ।

ਸਾਰੀਆਂ ਕਿਤਾਬਾਂ ਸਰਕਾਰ ਅਤੇ ਸਿੱਖਿਆ ਵਿਭਾਗ ਬੱਚਿਆ ਨੂੰ ਜਲਦ ਤੋਂ ਜਲਦ ਮੁਹੱਈਆ ਕਰਾ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰੇ। ਇਸ ਮੌਕੇ ਅਮਨਦੀਪ ਸਿੰਘ, ਖ਼ੁਸ਼ਪਿੰਦਰ ਮਾਨ, ਬਲਵਿੰਦਰ ਸਿੰਘ ਬੱਬੂ ,ਜਸਵਿੰਦਰ ਸਿੰਘ, ਰਾਜ ਸਿੰਘ, ਅੰਕੁਰ ਕੁਮਾਰ, ਗੁਰਜੀਤ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਕੁਲਦੀਪ ਸਿੰਘ ਆਦਿ ਮੌਕੇ ਤੇ ਹਾਜ਼ਿਰ ਸਨ। Author : Malout Live