ਸ਼੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਥਾਣਾ ਸਦਰ ਦੇ ਸਾਹਮਣੇ ਕੀਤਾ ਗਿਆ ਪ੍ਰਦਰਸ਼ਨ
ਸ਼੍ਰੀ ਮੁਕਤਸਰ ਸਾਹਿਬ ਵਿਖੇ ਜੱਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਦੀ ਧੜ ਪਕੜ ਕਰਨ ਦੇ ਵਿਰੋਧ ਵਿੱਚ ਸਵੇਰੇ ਕਰੀਬ 11 ਵਜੇ ਥਾਣਾ ਸਦਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਪੰਜ ਮਾਰਚ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਕਿਸਾਨ ਆਗੂਆਂ ਦੀ ਧੜ ਪਕੜ ਕੀਤੀ ਜਾ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਵਿਖੇ ਜੱਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਦੀ ਧੜ ਪਕੜ ਕਰਨ ਦੇ ਵਿਰੋਧ ਵਿੱਚ ਸਵੇਰੇ ਕਰੀਬ 11 ਵਜੇ ਥਾਣਾ ਸਦਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਪੰਜ ਮਾਰਚ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਕਿਸਾਨ ਆਗੂਆਂ ਦੀ ਧੜ ਪਕੜ ਕੀਤੀ ਜਾ ਰਹੀ ਹੈ। ਧਰਮਪਾਲ ਉਲਹਿੰਦ ਕਿਸਾਨ ਸਭਾ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਤੈਅ ਕੀਤਾ ਸੀ ਕਿ ਅਸੀਂ ਆਪਣੇ ਸੂਬਿਆਂ ਦੀਆਂ ਸਰਕਾਰਾਂ ਦੇ ਅੱਗੇ ਜਿਹੜੀਆਂ ਆਪਣੀਆਂ ਕਿਸਾਨੀ ਵਾਜਮ ਮੰਗਾਂ ਨੂੰ ਲੈ ਕੇ ਗਏ ਸੀ ਤੇ ਉਸ ਦੇ ਸੰਬੰਧ ਦੇ ਵਿੱਚ ਤਿੰਨ ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਦੇ ਦਿੱਤਾ ਸੀ
ਪਰ ਉਸ ਮੀਟਿੰਗ ਦਾ ਉਹ ਆਪ ਹੀ ਬਾਈਕਾਟ ਕਰਕੇ ਚਲੇ ਗਏ ਤੇ ਜਿਹੜੀਆਂ ਸਾਡੀਆਂ ਵਾਜਮ ਮੰਗਾਂ ਸੀ ਉਹਨਾਂ ਤੋਂ ਮੁਕਰ ਗਏ। ਉਨ੍ਹਾਂ ਕਿਹਾ ਕਿ ਅਸੀਂ ਜਿਹੜਾ ਪੰਜ ਤਰੀਕ ਦਾ ਸਾਡਾ ਧਰਨਾ ਸੀ ਉਹ ਅਸੀਂ ਉਸੇ ਤਰ੍ਹਾਂ ਹੀ ਤਿਆਰੀ ਲੱਗੇ ਹੋਏ ਸੀ ਤੇ ਅੱਜ ਸਾਡੇ ਕੁੱਝ ਕਿਸਾਨ ਆਗੂਆਂ ਨੂੰ ਇਹਨਾਂ ਨੇ ਰਾਤ ਜਿਸ ਤਰ੍ਹਾਂ ਕਿ ਕਿਸੇ ਬਲੈਕੀਏ ਨੂੰ ਜਾਂ ਕਿਸੇ ਸ਼ੂਟਰ ਨੂੰ ਜਾਂ ਕਿਸੇ ਹੋਰ ਕਿਸੇ ਅਪਰਾਧੀ ਬੰਦੇ ਨੂੰ ਫੜਿਆ ਜਾਂਦਾ ਇਸ ਤਰ੍ਹਾਂ ਉਹਨਾਂ ਨੂੰ ਸੁੱਤੇ ਪਿਆਂ ਨੂੰ ਰਾਤ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੇ ਤੇ ਅਸੀਂ ਇਸ ਲਈ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਅਸੀਂ ਇਹ ਆਪਣਾ ਪੰਜ ਤਰੀਕ ਵਾਲਾ ਪ੍ਰੋਗਰਾਮ ਹਰ ਹੀਲੇ ਕਰਾਂਗੇ ਜਦ ਤੱਕ ਰਿਹਾ ਨਹੀਂ ਕਰਨਗੇ ਉਦੋਂ ਤੱਕ ਇੱਥੇ ਧਰਨਾ ਚੱਲੇਗਾ।
Author : Malout Live