ਸੰਭਾਵੀ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸੀ.ਆਰ.ਓ ਦੀ ਲਗਾਈ ਡਿਊਟੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸੰਭਾਵੀ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਿਲ੍ਹੇ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਡਿਊਟੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਮੌਕੇ ਲੋੜਵੰਦ ਨਿਵਾਸੀ ਆਪਣੇ ਇਲਾਕੇ ਦੇ ਸੀ.ਆਰ.ਓ ਨਾਲ ਸੰਪਰਕ ਕਰ ਸਕਦੇ ਹਨ। ਲੰਬੀ ਹਲਕੇ ਦੇ ਨਾਇਬ ਤਹਿਸੀਦਾਰ ਭੋਲਾ ਰਾਮ ਮੋਬਾਇਲ ਨੰ. 81468-00087, 70352-00011, ਜੇ.ਐੱਸ ਬਰਾੜ ਤਹਿਸੀਲਦਾਰ ਮਲੋਟ ਮੋਬਾਇਲ ਨੰ. 98154-01115, ਜਸਵਿੰਦਰ ਕੌਰ ਨਾਇਬ ਤਹਿਸੀਲਦਾਰ ਮਲੋਟ ਮੋਬਾਇਲ ਨੰ. 98140-69499, 70099-62654, ਸ਼੍ਰੀ ਮੁਕਤਸਰ ਸਾਹਿਬ ਦੇ ਤਹਿਸੀਲਦਾਰ ਸਤਵਿੰਦਰ ਸਿੰਘ ਮੋਬਾਇਲ ਨੰ. 73557-00026 ਅਤੇ ਗੁਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 95049-00003 ਨਾਲ ਸੰਪਰਕ ਕਰ ਸਕਦੇ ਹਨ। Author: Malout Live