ਕਿਸਾਨਾਂ ਦੀ ਗ੍ਰਿਫ਼ਤਾਰੀ ਦੇ ਵਰੰਟ ਤੁਰੰਤ ਰੱਦ ਕੀਤੇ ਜਾਣ- ਕੁਲਦੀਪ ਕਰਮਗੜ੍ਹ
ਮਲੋਟ:- ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਵੱਲੋਂ ਕਰਜ਼ਾ ਮੋੜਨ ਤੋ ਅਸਮਰੱਥ ਕਿਸਾਨਾਂ ਦੇ ਜੋ ਗ੍ਰਿਫ਼ਤਾਰੀ ਵਰੰਟ ਤਿਆਰ ਕੀਤੇ ਹਨ। ਉਨ੍ਹਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆ ਬੀ.ਕੇ.ਯੂ ਉਗਰਾਹਾਂ ਬਲਾਕ ਮਲੋਟ ਦੇ ਕਿਸਾਨ ਆਗੂ ਕੁਲਦੀਪ ਸਿੰਘ ਕਰਮਗੜ੍ਹ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਖੇਤੀ ਖਰਚੇ ਤੇ ਘੱਟ ਰਹੀ ਆਮਦਨ ਕਾਰਨ ਕਿਸਾਨ ਬੈਂਕਾਂ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਹਨ। ਪਰ ਇਹਨਾਂ ਕਿਸਾਨਾਂ ਦੇ ਗ੍ਰਿਫ਼ਤਾਰੀ ਵਰੰਟ ਤਿਆਰ ਕਰਨਾ ਸਰਾਸਰ ਬੈਂਕਾ ਦੀ ਘਟੀਆ ਕਾਰਵਾਈ ਹੈ। ਸਰਕਾਰਾਂ ਵੱਡੇ-ਵੱਡੇ ਘਰਾਣਿਆਂ ਦੇ ਅਰਬਾਂ ਦੇ ਕਰਜ਼ੇ ਤਾਂ ਮੁਆਫ ਕਰ ਰਹੀਆ ਹਨ। ਪਰ ਮਜ਼ਬੂਰ ਕਿਸਾਨਾਂ ਨੂੰ ਗ੍ਰਿਫ਼ਤਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕਾ ਵੱਲੋਂ ਕਿਸਾਨਾਂ ਦੇ ਵਰੰਟ ਰੱਦ ਨਾ ਕੀਤੇ ਤਾਂ ਜੱਥੇਬੰਦੀ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹਟੇਗੀ ਅਤੇ ਨਾ ਹੀ ਕਿਸੇ ਕਿਸਾਨ ਦੀ ਜਮੀਨ ਕੁਰਕ ਹੋਣ ਦੇਵੇਗੀ।
Author : Malout Live