ਆਊਟਸੋਰਸ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੈਡਿੰਗ ਤਨਖਾਹ ਅਤੇ E.P.F ਦੀ ਅਦਾਇਗੀ ਕਰਨ ਸੰਬੰਧੀ ਕੀਤੀ ਗਈ ਬੇਨਤੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪਮੰਡਲ ਮਲੋਟ ਨੂੰ ਆਊਟਸੋਰਸ ਤੇ ਕੰਮ ਕਰਦੇ ਕਰਮਚਾਰੀਆਂ ਦੀ ਪੈਡਿੰਗ ਤਨਖਾਹ ਅਤੇ E. P. F ਦੀ ਅਦਾਇਗੀ ਕਰਨ ਸੰਬੰਧੀ ਬੇਨਤੀ ਕੀਤੀ। ਉਹਨਾਂ ਬੇਨਤੀ ਪੱਤਰ ਵਿੱਚ ਲਿਖਿਆ ਕਿ ਆਊਟਸੋਰਸ ਦੇ ਕੰਮ ਕਰਦੇ ਕਰਮਚਾਰੀਆਂ ਨੂੰ ਮਹੀਨਾ ਮਾਰਚ 2024 ਦੀ ਤਨਖਾਹ ਨਹੀਂ ਦਿੱਤੀ ਗਈ। ਠੇਕੇਦਾਰ ਨੂੰ ਵਾਰ-ਵਾਰ ਬੇਨਤੀ ਕਰਨ ਤੇ ਬਾਵਜੂਦ ਵੀ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਬੇਨਤੀ ਕਰਦੇ ਹਾਂ ਕਿ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਮਹੀਨਾ ਮਾਰਚ 2024 ਦੀ ਤਨਖਾਹ ਦਿੱਤੀ ਜਾਵੇ।

ਠੇਕੇਦਾਰ ਵੱਲੋਂ ਹੁਣ ਤੱਕ ESI ਕਾਰਡ ਵੀ ਨਹੀ ਬਣਾਇਆ ਗਿਆ। ਇਸ ਤੋਂ ਇਲਾਵਾ ਪਿਛਲੇ 4 ਮਹੀਨਿਆਂ (ਸਤੰਬਰ 2023 ਅਕਤੂਬਰ 2023 ਫਰਵਰੀ 2024, ਮਾਰਚ 2024) ਦਾ EPF ਫੰਡ ਜਮ੍ਹਾ ਨਹੀਂ ਕਰਵਾਇਆ ਗਿਆ। ਠੇਕੇਦਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ। ਜਿਸ ਕਰਕੇ ਕਰਮਚਾਰੀਆਂ ਵਿੱਚ ਰੋਸ ਹੈ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਤਨਖਾਹ ਅਤੇ EPF ਜਲਦ ਤੋਂ ਜਲਦ ਦਿੱਤਾ ਜਾਵੇ ਨਹੀਂ ਤਾਂ ਮਜ਼ਬੂਰਨ ਸਾਨੂੰ ਸਾਰਾ ਕੰਮ ਬੰਦ ਕਰਨਾ ਪਾਵੇਗਾ ਅਤੇ ਵੀਰਵਾਰ 25 ਅਪ੍ਰੈਲ 2024 ਨੂੰ ਅਣਮਿੱਥੇ ਸਮੇਂ ਤੱਕ ਧਰਨਾ ਦਿੱਤਾ ਜਾਵੇਗਾ। ਇਸ ਦੀ ਪੂਰੀ ਜਿੰਮੇਵਾਰੀ ਠੇਕੇਦਾਰ ਅਤੇ ਇਸ ਦਫ਼ਤਰ ਦੀ ਹੋਵੇਗੀ। Author : Malout Live