ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੀ ਸਲਾਨਾ ਕਰਜਾ ਯੋਜਨਾ ਕੀਤੀ ਜਾਰੀ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜਿ਼ਲ੍ਹੇ ਦੀ ਸਲਾਨਾ ਕਰਜਾ ਯੋਜਨਾ 2021-2022 ਸਟੇਟ ਬੈਂਕ ਆਫ ਇੰਡੀਆ ਜਾਰੀ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਏ.ਜੀ.ਐਮ. ਨਾਬਾਰਡ ਸਤੀਸ਼ ਕੁਮਾਰ, ਏ.ਜੀ.ਐਮ. ਆਰ.ਬੀ.ਓ ਬਲਦੇਵ ਕ੍ਰਿਸ਼ਨ ਲੱਧਾ, ਜਿ਼ਲ੍ਹਾ ਲੀਡ ਮੈਨੇਜਰ ਭਗਵਾਨ ਸਿੰਘ ਮੱਕੜ, ਰਾਹੁਲ ਮਲੋਹਤਰਾ ਮੈਨੇਜਰ, ਅਸ਼ੀਸ਼ ਰਾਜਨ ਦਾਸ ਲੀਡ ਬੈਂਕ ਅਫਸਰ ਵੀ ਮੌਜੂਦ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਸਮੂਹ ਬੈਂਕਰਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਜੋ ਕਰਜ਼ਾ ਵੰਡ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਇਸ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ।
ਉਹਨਾ ਇਹ ਵੀ ਹਦਾਇਤ ਕੀਤੀ ਕਿ ਜੋ ਵਿਅਕਤੀ ਕਰਜ਼ਾ ਲੈਣ ਦੇ ਚਾਹਵਾਨ ਹੋਣ, ਉਹਨਾ ਨੂੰ ਕਰਜ਼ਾ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਅਤੇ ਉਸਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਇਸ ਮੌਕੇ ਤੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਵਿੱਤੀ ਸਾਲ 2021-2022 ਲਈ 5005 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3 ਪ੍ਰਤੀਸਤ ਜਿ਼ਆਦਾ ਹੈ। ਇਸ ਦੌਰਾਨ ਉਹਨਾ ਇਹ ਵੀ ਦੱਸਿਆ ਕਿ ਖੇਤੀਬਾੜੀ ਸੈਕਟਰ ਲਈ 4100 ਕਰੋੜ ਰੁਪਏ ਦੀ ਰਕਮ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।