ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਔਰਤਾਂ ਨੂੰ ਅਨੀਮੀਆ ਬਿਮਾਰੀ ਦੇ ਮੁੱਖ ਲੱਛਣਾ ਬਾਰੇ ਕੀਤਾ ਗਿਆ ਜਾਗਰੂਕ

ਸ੍ਰੀ ਮੁਕਤਸਰ ਸਾਹਿਬ :- ਸ਼੍ਰੀ ਪੰਕਜ਼ ਕੁਮਾਰ, ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ, ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਸ਼੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਸੈਮੀਨਾਰ ਦੌਰਾਨ ਅਨੀਮੀਆਂ ਮੁਕਤ ਪੰਜਾਬ ਮੁਹਿੰਮ ਤਹਿਤ ਤੀਜੇ ਹਫਤੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਤਹਿਤ ਅਨੀਮੀਆਂ ਬੀਮਾਰੀ ਦੇ ਮੁੱਖ ਲੱਛਣਾ ਬਾਰੇ ਜਾਗਰੂਕ ਕੀਤਾ ਗਿਆ।

ਇਸ ਤੋ ਪਹਿਲਾ ਮਹੀਨਾ ਜੂਨ 2021 ਵਿਚ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਅਨੀਮੀਆਂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਸੈਮੀਨਾਰ ਮੌਕੇ ਸ਼੍ਰੀ ਸਿਮਰਨਜੀਤ ਸਿੰਘ, ਜਿ਼ਲ੍ਹਾ ਕੋਆਰਡੀਨੇਟਰ (ਪੋਸ਼ਨ ਅਭਿਆਨ), ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂਆਗਣਵਾੜੀ ਸੈਂਟਰ ਨੰ 716,ਵਾਰਡ ਨੰ 7ੇ12 ਆਗਣਵਾੜੀ ਵਰਕਰ ਮੈਡਮ ਨਰਿੰਦਰ ਕੌਰ , ਅਤੇ ਆਗਣਵਾੜੀ ਸੈਂਟਰ ਨੰ 715,ਵਾਰਡ ਨੰ 7ੇ16 ਆਗਣਵਾੜੀ ਵਰਕਰ ਮੈਡਮ ਅਮਰ ਕੌਰ, ਸ਼੍ਰੀ ਮੁਕਤਸਰ ਸਾਹਿਬ , ਨਾਲ ਤਾਲਮੇਲ ਕਰਕੇ ਹਾਜ਼ਰ  ਲਾਭਪਾਤਰੀਆਂ ਨੂੰ ਅਨੀਮੀਆਂ ਬੀਮਾਰੀ ਦੇ ਮੁੱਖ ਛਣਾ ਬਾਰੇ ਅਤੇ ਇਸ ਬਿਮਾਰੀ ਤੋ ਬਚਾਅ ਕਰਨ ਦੀ ਜਾਣਕਾਰੀ ਦਿੱਤੀ ਗਈ ।