ਥਾਣਾ ਸਿਟੀ ਮਲੋਟ ਪੁਲਿਸ ਨੇ ਵੱਖ-ਵੱਖ ਮਾਮਲਿਆਂ ਅਧੀਨ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਮਲੋਟ:- ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ, ਮਿਤੀ 02.03.2022 ਨੂੰ ਮੁਕੱਦਮਾ ਨੰਬਰ 32 ਮਿਤੀ 02.03.2022 ਅ/ਧ 15 (b)/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਹੋਇਆ, ਜਿਸ ਵਿੱਚ ਦੋਸ਼ੀ ਗੁਰਬਾਜ ਸਿੰਘ ਉਰਫ ਬਹਾਲਾ ਪੁੱਤਰ ਹਰੀ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਭੰਗਚੜ੍ਹੀ, ਥਾਣਾ ਲੱਖੇਵਾਲੀ, ਪਾਸੋਂ ਸਮੇਤ ਗੱਟਾ ਪਲਾਸਟਿਕ 05 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ। ਇਸੇ ਤਰ੍ਹਾਂ ਮੁਕੱਦਮਾ ਨੰਬਰ 33 ਮਿਤੀ 02.03.2022 ਅ/ਧ 379B, 34 IPC ਥਾਣਾ ਸਿਟੀ ਮਲੋਟ ਦਰਜ ਰਜਿਸਟਰ ਹੋਇਆ।

ਮੁਕੱਦਮਾ ਦੇ ਦੋ ਦੋਸ਼ੀ ਜੋਗਿੰਦਰ ਸਿੰਘ ਪੁੱਤਰ ਅਮਰਪਾਲ ਅਤੇ ਅਮਨ ਕੁਮਾਰ ਉਰਫ ਕਾਕੂ ਪੁੱਤਰ ਜਗਦੀਪ ਕੁਮਾਰ ਵਾਸੀਆਨ ਗੁਰੂ ਨਾਨਕ ਨਗਰੀ, ਮਲੋਟ ਨੂੰ ਗ੍ਰਿਫਤਾਰ ਕਰਕੇ ਮੁਦਈ ਪਾਸੋਂ ਖੋਹੇ ਹੋਏ 2000/- ਰੁਪਏ ਅਤੇ ਵਕੂਆ ਸਮੇਂ ਵਰਤਿਆ ਬੁਲਟ ਮੋਟਰਸਾਇਕਲ ਬ੍ਰਾਮਦ ਕੀਤਾ। ਇਸੇ ਤਰ੍ਹਾਂ ਮੁਕੱਦਮਾ ਨੰਬਰ 35 ਮਿਤੀ 03.03.2022 ਅ/ਧ 22 (C)/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਹੋਇਆ, ਜਿਸ ਵਿੱਚ ਦੋਸ਼ੀ ਕਰਮਬੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸਰਾਵਾਂ ਬੋਦਲਾਂ ਪਾਸੋਂ 16 ਨਸ਼ੀਲੀਆਂ ਸ਼ੀਸ਼ੀਆਂ ਅਤੇ 300 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਇਸੇ ਤਰ੍ਹਾਂ ਮੁਕੱਦਮਾ ਨੰਬਰ 27 ਮਿਤੀ 24.02.2022 ਅ/ਧ 379B IPC ਥਾਣਾ ਸਿਟੀ ਮਲੋਟ ਦਰਜ ਰਜਿਸਟਰ ਹੋਇਆ ਸੀ। ਜਿਸ ਦੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਮਿਤੀ 24.02.2022 ਨੂੰ ਹੋਈ ਸੀ ਅਤੇ ਦੂਸਰੇ ਦੋਸ਼ੀ ਰਾਹੁਲ ਉਰਫ ਸੰਨੀ ਉਰਫ ਕਬੂਤਰ ਪੁੱਤਰ ਰਾਜ ਕੁਮਾਰ ਵਾਸੀ ਬੈਕ ਸਾਈਡ ਗੁਲਸ਼ਨ ਸਵੀਟ ਹਾਊਸ ਮਲੋਟ ਨੂੰ ਮਿਤੀ 04.03.2022 ਨੂੰ ਗ੍ਰਿਫਤਾਰ ਕੀਤਾ ਗਿਆ।