ਡੇਂਗੂ ਕੰਟਰੋਲ ਸੰਬੰਧੀ ਸਿਹਤ ਵਿਭਾਗ ਅਤੇ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਦੀ ਵਿਸ਼ੇਸ਼ ਮੀਟਿੰਗ

,

ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਡੇਂਗੂ ਕੇਸਾਂ ਦੇ ਹੋ ਰਹੇ ਵਾਧੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਪ੍ਰਤੀਕ ਖੰਨਾ ਸਕਿੱਲ ਡਿਵੈਲਪਮੈਂਟ ਆਫਿਸਰ (GOI) ਡਾ.ਸੀਮਾ ਗੋਇਲ ਜਿਲ੍ਹਾ ਐਪੀਡਮੈਲੋਜਿਸਟ ਅਤੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਯੋਗ ਅਗਵਾਈ ਹੇਠ ਡੇਂਗੂ ਕੰਟਰੋਲ ਸੰਬੰਧੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੇ ਮੱਦੇਨਜਰ ਦਫਤਰ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।

ਜਿਸ ਦੌਰਾਨ ANTI LARVIAL SPRAY, FOGGING SPRAY, DOOR TO DOOR SURVEY, ਪੰਛੀਆਂ ਅਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੇ ਬਰਤਨਾਂ ਦੀ ਸਮੇਂ-ਸਮੇਂ ਸਿਰ ਸਫਾਈ ਕਰਵਾਉਣ ਬਾਰੇ ਅਤੇ ਸਵੱਛ ਭਾਰਤ ਅਭਿਆਨ ਅਧੀਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ, ਨਗਰ ਕੌਂਸਲ ਇੰਸਪੈਕਟਰ ਵਿਜੈ ਕੁਮਾਰ, ਸੈਨੇਟਰੀ ਸੁਪਰਵਾਈਜਰ ਧਰਮਪਾਲ, ਅਪਰੇਟਰ ਨੰਦ ਲਾਲ, ਛਿੰਦਰਪਾਲ ਕਲਰਕ, ਗੁਰਮੀਤ ਕੌਰ ਸੀ.ਐੱਫ, ਬਲਤੇਜ ਕੌਰ ਸੀ.ਐੱਫ, ਸਤਿੰਦਰ ਪਾਲ ਸੀ.ਐੱਫ ਅਤੇ ਮੋਟੀਵੇਟਰ ਨੇ ਭਾਗ ਲਿਆ।