ਬਲਾਕ ਲੰਬੀ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਰਥੀ ਫੂਕ ਮੁਜ਼ਾਹਰਾ
ਲੰਬੀ:- ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲੰਬੀ ਵਲੋਂ ਬੱਸ ਅੱਡਾ ਲੰਬੀ ਦੇ ਨਜ਼ਦੀਕ ਅਰਥੀ ਫੂਕ ਮੁਜ਼ਾਹਰਾ ਕਰਕੇ ਦਿੱਲੀ ਪੁਲਿਸ ਵਲੋਂ ਸ਼ਾਹੀਨ ਬਾਗ ਦਿੱਲੀ ਵਿਖੇ ਲਾਏ ਗਏ ਰੋਸ ਧਰਨੇ ਦੀ ਹਮਾਇਤ ਕਰਨ ਜਾ ਰਹੇ 800 ਕਿਸਾਨਾਂ ਦੇ ਕਾਫ਼ਲੇ ਨੂੰ ਰੋਕਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਗੁਰਪਾਲ ਸਿੰਘ ਨੇ ਆਖਿਆ ਕਿ ਮੋਦੀ ਸਰਕਾਰ ਫਿਰਕੂ ਏਜੰਡੇ ਰਾਹੀਂ ਭਾਰਤੀ ਸੰਵਿਧਾਨ ਨੂੰ ਧਰਮ ਨਿਰਪੱਖਤਾ ਦੀ ਬਲੀ ਚੜ੍ਹਾਅ ਰਹੀ ਹੈ । ਉਨ੍ਹਾਂ ਦੱਸਿਆ ਕਿ ਕਰੀਬ 2 ਮਹੀਨਿਆਂ ਤੋਂ ਹਜ਼ਾਰਾਂ ਔਰਤਾਂ ਸ਼ਾਹੀਨ ਬਾਗ ਵਿਖੇ ਨਾਗਰਿਕਤਾ ਕਾਨੂੰਨ, ਐਨ. ਆਰ. ਸੀ., ਐਨ. ਪੀ. ਆਰ. fਖ਼ਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ । ਪੰਜਾਬ ਵਿਚੋਂ ਇਨ੍ਹਾਂ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਜਾ ਰਹੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਦੇ ਜਥੇ ਨੂੰ ਦਿੱਲੀ ਪੁਲਿਸ ਵਲੋਂ ਰੋਕਣਾ ਕੇਂਦਰ ਦੀ ਮੋਦੀ ਸਰਕਾਰ ਦੀ ਕਮਜ਼ੋਰੀ ਹੀ ਜਾਹਿਰ ਕਰਦਾ ਹੈ । ਉਨ੍ਹਾਂ ਆਖਿਆ ਕਿ ਹੱਕ ਮੰਗਦੇ ਲੋਕ ਅਜਿਹੇ ਕਾਲੇ ਕਾਨੂੰਨਾਂ ਖ਼ਿਲਾਫ਼ ਹਮੇਸ਼ਾ ਸੰਘਰਸ਼ ਕਰਦੇ ਰਹਿਣਗੇ। ਇਸ ਸਮੇਂ ਬਲਾਕ ਲੰਬੀ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।