ਸਿਵਲ ਪਸ਼ੂ ਹਸਪਤਾਲ ਮਲੋਟ ਵਿਖੇ SBI ਦਾਣਾ ਮੰਡੀ ਬਰਾਂਚ ਦੇ ਸਟਾਫ਼ ਵੱਲੋਂ ਲਗਾਏ ਗਏ ਪੌਦੇ

ਮਲੋਟ:- ਅੱਜ ਸਿਵਲ ਪਸ਼ੂ ਹਸਪਤਾਲ ਮਲੋਟ ਵਿਖੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ SBI ਦਾਣਾ ਮੰਡੀ ਬਰਾਂਚ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਦੌਰਾਨ ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨਕਾਲ ’ਚ ਘੱਟੋ-ਘੱਟ ਇੱਕ ਰੁੱਖ ਲਗਾਉਣਾ ਚਾਹੀਦਾ ਹੈ।

                   

ਇਸ ਮੌਕੇ SBI ਸ਼ਾਖਾ ਪ੍ਰਬੰਧਕ ਸ਼੍ਰੀ ਪ੍ਰਕਾਸ਼ ਕੁਮਾਰ ਮੈਨੇਜਰ, ਡਾ.ਪ੍ਰਸ਼ੋਤਮ ਕੁਮਾਰ ਵੈਟਨਰੀ ਅਫ਼ਸਰ, ਮਨਪ੍ਰੀਤ ਸਿੰਘ ਵੈਟਨਰੀ ਇੰਸਪੈਕਟਰ, ਮਨਵਿੰਦਰ ਸਿੰਘ ਵੈਟਨਰੀ ਇੰਸਪੈਕਟਰ, ਮਨਿੰਦਰ ਸਿੰਘ ਡਾਟਾ ਐਂਟਰੀ ਓਪਰੇਟਰ, ਮੋਹਨ ਲਾਲ, ਗੋਬਿੰਦ ਸਿੰਘ ਅਤੇ ਹੋਰ ਮੈਂਬਰ ਸ਼ਾਮਿਲ ਹਨ। Author: Malout Live