ਸ਼੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਏ.ਐੱਸ.ਆਈ ਹਰਪਿੰਦਰ ਸਿੰਘ ਭਿੰਦਾ ਡੀ.ਜੀ.ਪੀ ਡਿਸਕ ਨਾਲ ਹੋਏ ਸਨਮਾਨਿਤ

ਮਲੋਟ: ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਨਿਰੰਤਰ ਸੇਵਾਵਾਂ ਨਿਭਾਅ ਰਹੇ ਪੰਜਾਬ ਪੁਲਿਸ ਦੇ ਏ.ਐੱਸ.ਆਈ ਹਰਪਿੰਦਰ ਸਿੰਘ ਭਿੰਦਾ ਨੂੰ ਐੱਸ.ਐੱਸ.ਪੀ ਵੱਲੋਂ ਡੀ.ਜੀ.ਪੀ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਪਿੰਦਰ ਸਿੰਘ ਭਿੰਦਾ ਜੋ ਪਿਛਲੇ ਸਮੇਂ ਦੌਰਾਨ ਬਾਗ਼ ਵਾਲੀ ਗਲੀ ਵਿੱਚ ਘਰ ਨੂੰ ਲੱਗੀ ਅੱਗ ਨੂੰ ਬਝਾਉਣ ਦੇ ਲਈ ਪਹੁੰਚੇ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਘਰ ਅੰਦਰ ਇੱਕ ਬਜ਼ੁਰਗ ਜੋੜੇ ਅਤੇ ਜਾਨਵਰਾਂ ਤੇ ਘਰ ਦੇ ਸਮਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ                      

ਅਤੇ ਅੱਗ ਤੇ ਕਾਬੂ ਪਾਇਆ। ਜਿਸ ਦੇ ਬਦਲੇ ਡੀ.ਜੀ.ਪੀ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਏ.ਐੱਸ.ਆਈ ਹਰਪਿੰਦਰ ਸਿੰਘ ਭਿੰਦਾ ਜ਼ੋ ਕਿ ਸਮਾਜ ਸੇਵੀ ਕੰਮਾਂ ਤੇ ਖੂਨਦਾਨ ਕੈਂਪ ਅਤੇ ਨਸ਼ਿਆ ਵਿਰੋਧੀ ਕੈਂਪਾਂ ਵਿੱਚ ਲਗਾਤਾਰ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। ਏ.ਐੱਸ.ਆਈ ਹਰਪਿੰਦਰ ਸਿੰਘ ਭਿੰਦਾ ਨੂੰ ਡੀ.ਜੀ.ਪੀ ਡਿਸਕ ਮਿਲਣ ਨਾਲ ਪੂਰੇ ਜ਼ਿਲ੍ਹੇ ਅਤੇ ਪੰਜਾਬ ਪੁਲਿਸ ਦਾ ਨਾਮ ਉੱਚਾ ਹੋਇਆ ਹੈ। Author: Malout Live