ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ-2023 ਵਿੱਚ ਸ਼ਾਨਦਾਰ ਪ੍ਰਦਰਸ਼ਨ

ਮਲੋਟ: ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ, ਡਾ. ਮੁਕਤਾ ਮੁਟਨੇਜਾ (ਇੰਚਾਰਜ ਈ.ਐੱਮ.ਏ ਅਤੇ ਯੁਵਕ ਭਲਾਈ ਵਿਭਾਗ) ਅਤੇ ਮੈਡਮ ਰਿੰਪੂ (ਸਹਿ-ਇੰਚਾਰਜ) ਦੇ ਸਹਿਯੋਗ ਨਾਲ ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਨੇ ਦਸਮੇਸ਼ ਗਰਲਜ਼ ਕਾਲਜ, ਬਾਦਲ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ-2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤੇ। ਜਿਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਨੇ ਕਵਿਤਾ ਲੇਖਣ ਵਿੱਚ ਪਹਿਲਾ ਸਥਾਨ, ਗਰੁੱਪ ਸ਼ਬਦ ਵਿੱਚ ਦੂਜਾ ਸਥਾਨ, ਲੇਖ ਪ੍ਰਤੀਯੋਗਿਤਾ ਅਤੇ ਡਿਬੇਟ ਵਿੱਚ ਦਨਿਸ਼ ਨੇ ਦੂਜਾ ਸਥਾਨ, ਜਸਵਿੰਦਰ ਸਿੰਘ ਨੇ ਨਾਨ-ਪਰਕਸ਼ਨ ਅਤੇ ਵਿਅਕਤੀਗਤ ਇੰਡੀਅਨ ਆਰਕੈਸਟਰਾ ਵਿੱਚ ਦੂਜਾ ਸਥਾਨ, ਇੰਡੀਅਨ ਆਰਕੈਸਟਰਾ ਵਿੱਚ ਦੂਜਾ ਸਥਾਨ,

ਵਾਰ ਵਿੱਚ ਦੂਜਾ ਸਥਾਨ, ਸੁਖਹਰਮਨਦੀਪ ਨੇ ਵਿਅਕਤੀਗਤ ਸ਼ਬਦ ਵਿੱਚ ਦੂਜਾ ਸਥਾਨ, ਇਨਸਟਾਲੇਸ਼ਨ ਵਿੱਚ ਤੀਜਾ ਸਥਾਨ, ਬੁਣਾਈ ਵਿੱਚ ਕੰਚਨ ਨੇ ਤੀਜਾ ਸਥਾਨ, ਸਾਇਰਾ ਨੇ ਵਿਅਕਤੀਗਤ ਵਾਰ ਅਤੇ ਵਿਅਕਤੀਗਤ ਕਵੀਸ਼ਰੀ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਸਾਰੇ ਭਾਗੀਦਾਰਾਂ, ਜੇਤੂਆਂ, ਈ.ਐੱਮ.ਏ ਵਿਭਾਗ, ਇੰਚਾਰਜ ਸ਼੍ਰੀ ਸੁਦੇਸ਼ ਗਰੋਵਰ, ਡਾ. ਜਸਬੀਰ ਕੌਰ, ਡਾ. ਵਿਨੀਤ ਕੁਮਾਰ, ਸ਼੍ਰੀ ਰਾਮ ਮਨੋਜ ਸ਼ਰਮਾ, ਸ਼੍ਰੀ ਗੌਰਵ ਆਰੀਆ, ਮੈਡਮ ਕੋਮਲ ਅਤੇ ਮੈਡਮ ਭੁਪਿੰਦਰ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸਮੂਹ ਸਟਾਫ਼ ਨੇ ਇਸ ਇਤਿਹਾਸਕ ਪ੍ਰਦਰਸ਼ਨ ਦੇ ਸਾਰੇ ਪ੍ਰਤੀਯੋਗੀਆਂ ਅਤੇ ਇੰਚਾਰਜਾਂ ਨੂੰ ਮੁਕਾਬਲੇ ਦੇ ਅਗਲੇ ਪੜਾਅ ਲਈ ਸ਼ੁੱਭਕਾਮਨਾਵਾਂ ਦਿੱਤੀਆਂ। Author: Malout Live