ਬਕਾਏ ਦੀ ਰਕਮ ਲੈਣ ਦੇ ਲਈ ਮਲੋਟ ਵਾਸੀ ਹੋ ਰਿਹਾ ਹੈ ਖੱਜਲ-ਖੁਆਰ, ਅੱਡਾ ਇੰਚਾਰਜ ਨੇ ਦਿੱਤਾ ਇਹ ਜਵਾਬ
ਮਲੋਟ:- ਵਿਜੈ ਕੁਮਾਰ ਪੁੱਤਰ ਸ਼੍ਰੀ ਮੋਹਨ ਵਾਸੀ ਸੱਚਾ ਸੌਦਾ ਰੋੜ ਮਲੋਟ, ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬਿੱਲਾ ਕੈਟਰ ਦਾ ਕੰਮ ਕਰਦਾ ਹੈ ਅਤੇ ਅੱਜ ਤੋਂ 5-6 ਦਿਨ ਪਹਿਲਾਂ ਉਸਦੇ ਹੈਲਪਰ ਮਲੋਟ ਤੋਂ ਗੰਗਾਨਗਰ ਤਕਰੀਬਨ ਪੌਣੇ ਤਿੰਨ ਵਾਲੀ ਔਰਬਿਟ ਕੰਪਨੀ ਦੀ ਬੱਸ ਤੇ ਗੰਗਾਨਗਰ ਪੈਲੇਸ ਵਿੱਚ ਕੰਮ ਕਰਨ ਗਏ ਸੀ। ਅਸੀ ਕੰਡਕਟਰ ਨੂੰ 500 ਰੁਪਏ ਦਾ ਨੋਟ ਫੜਾਇਆ ਸੀ, ਪ੍ਰੰਤੂ ਪੈਸੇ ਖੁੱਲ੍ਹੇ ਨਾ ਹੋਣ ਕਾਰਨ ਬਕਾਏ ਦੀ ਰਕਮ 170 ਰੁਪਏ ਬਾਅਦ ਵਿੱਚ ਦੇਣ ਦੀ ਗੱਲ ਕਹੀ। ਇਸ ਦੌਰਾਨ ਬੱਸ ਗੰਗਾਨਗਰ ਪੁੱਜਣ ਤੇ ਬਕਾਏ ਲਈ ਕੰਡਕਟਰ ਨੇ ਵੀ ਆਵਾਜ਼ ਨਹੀ ਲਗਾਈ ਅਤੇ ਅਸੀ ਵੀ ਲੈਣਾ ਭੁੱਲ ਗਏ। ਹੁਣ ਜਦੋਂ ਮੈ ਉਕਤ ਬਕਾਇਆ ਲੈਣ ਲਈ ਔਰਬਿਟ ਦਫ਼ਤਰ ਮਲੋਟ ਵਿਖੇ ਗਿਆ ਤਾਂ ਦਫ਼ਤਰ ਵਿੱਚ ਬੈਠੇ ਅਧਿਕਾਰੀ ਨੇ ਕਿਹਾ ਕਿ ਕੰਡਕਟਰ ਛੁੱਟੀ ਤੇ ਹੈ,
ਬਕਾਇਆ ਉਸੇ ਬੱਸ ਦਾ ਕੰਡਕਟਰ ਦੇਵੇਗਾ। ਇਸ ਦੌਰਾਨ ਉਕਤ ਵਿਅਕਤੀ ਨੇ ਦੱਸਿਆ ਕਿ ਮੈ ਕਾਫੀ ਗੇੜੇ ਮਾਰ ਚੁੱਕਾ ਹਾਂ ਅਤੇ ਆਪਣੇ ਪੈਸੇ ਲੈਣ ਦੇ ਲਈ ਮੈਨੂੰ ਚੱਕਰ ਲਗਾਉਣੇ ਪੈ ਰਹੇ ਹਨ। ਜਦੋਂ ਦੂਜੇ ਪਾਸੇ ਔਰਬਿਟ ਬੱਸ ਦੇ ਅੱਡਾ ਇੰਚਾਰਜ ਸੁਖਵਿੰਦਰ ਸਿੰਘ ਨੇ ਮਲੋਟ ਲਾਈਵ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਉਕਤ ਸਵਾਰੀ ਨੂੰ ਬਕਾਇਆ ਜਰੂਰ ਦਿੱਤਾ ਜਾਵੇਗਾ, ਅਸੀ ਸਵਾਰੀ ਦੇ ਸਮੇਂ ਦੇ ਦੱਸਣ ਮੁਤਾਬਿਕ ਦੋ ਕੰਡਕਟਰਾਂ ਨੂੰ ਮਿਲਾ ਦਿੱਤਾ ਹੈ, ਪਰ ਸਵਾਰੀ ਨੂੰ ਇਹ ਨਹੀ ਕਲੀਅਰ ਕਿ ਕਿਹੜੇ ਸਮੇਂ ਵਾਲੀ ਬੱਸ ਤੇ ਉਹ ਗਏ ਸੀ ਅਤੇ ਕਿਹੜਾ ਕੰਡਕਟਰ ਸੀ। ਉਕਤ ਸਵਾਰੀ ਦੀਆਂ ਟਿਕਟਾਂ ਦਫ਼ਤਰ ਵਿਖੇ ਭੇਜ ਦਿੱਤੀਆਂ ਹਨ ਤਾਂ ਜੋ ਪਤਾ ਲੱਗ ਸਕੇ ਕਿਹੜੀ ਬੱਸ ਨੂੰ ਇਹ ਟਿਕਟਾਂ ਜਾਰੀ ਕੀਤੀਆ ਸਨ, ਟਿਕਟਾਂ ਕਲੀਅਰ ਹੋਣ ਤੇ ਬਕਾਇਆ ਸਵਾਰੀ ਨੂੰ ਮੋੜ ਦਿੱਤਾ ਜਾਵੇਗਾ। Author : Malout Live