ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਦੀ ਟੀਮ ਵੱਲੋਂ ਟਰੈਫਿਕ ਸਟਾਫ ਮਲੋਟ ਦੇ ਸਹਿਯੋਗ ਨਾਲ ਤਿਕੌਂਣੀ ਚੌਂਕ ਮਲੋਟ ਵਿਖੇ ਵਹੀਕਲਾਂ ਤੇ ਲਗਾਏ ਰਿਫਲੈਕਟਰ

ਮਲੋਟ:- ਮਾਨਯੋਗ ਐੱਸ.ਐੱਸ.ਪੀ ਸ਼੍ਰੀ ਧਰੁਮਨ ਐੱਚ.ਨਿੰਬਾਲੇ IPS ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ਼੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਕਪਤਾਨ ਪੁਲਿਸ ਸਥਾਨਕ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਦਿਨੇਸ਼ ਕੁਮਾਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਅਤੇ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੁਆਰਾ ਮਲੋਟ-ਬਠਿੰਡਾ ਤਿਕੌਂਣੀ ਚੌਂਕ ਵਿਖੇ ਵਾਹਨ ਚਾਲਕਾਂ ਅਤੇ ਹੈਵੀ ਵਹੀਕਲ ਦੇ ਡਰਾਇਵਰਾਂ ਨੂੰ

ਟਰੈਫਿਕ ਨਿਯਮਾਂ, ਸਪੀਡ ਲੀਮਿਟ ਅਤੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਸੰਬੰਧੀ ਜਾਗਰੂਕ ਕੀਤਾ। ਇਸ ਦੌਰਾਨ ਚਾਰ ਪਹੀਆ ਵਾਹਨਾਂ ਤੇ ਰਾਤ ਦੇ ਸਮੇਂ ਬਚਾਅ ਲਈ ਰਿਫੈਲਕਟਰ ਵੀ ਲਗਾਏ। ਇਸ ਮੌਕੇ ਏ.ਐੱਸ.ਆਈ ਬਲਜਿੰਦਰ ਸਿੰਘ ਟਰੈਫਿਕ ਇੰਚਾਰਜ ਮਲੋਟ, ਏ.ਐੱਸ.ਆਈ ਪਰਮਜੀਤ ਸਿੰਘ ਟਰੈਫਿਕ ਸਟਾਫ, ਏ.ਐੱਸ.ਆਈ ਹਰਪਾਲ ਸਿੰਘ ਟਰੈਫਿਕ ਸਟਾਫ, ਹੌਲਦਾਰ ਗੁਰਮੀਤ ਸਿੰਘ ਮੁੱਖ ਮੁਨਸ਼ੀ ਟਰੈਫਿਕ ਸਟਾਫ਼ ਮਲੋਟ ਤੋਂ ਇਲਾਵਾ ਸੀਨੀਅਰ ਕਾਂਸਟੇਬਲ ਸੁਖਪਾਲ ਸਿੰਘ, ਰਣਦੀਪ ਸਿੰਘ, ਰਸ਼ਪਾਲ ਸਿੰਘ ਸਾਂਝ ਕੇਂਦਰ ਮਲੋਟ ਦੀ ਟੀਮ ਹਾਜ਼ਿਰ ਸੀ। Author : Malout Live