ਡੀ.ਏ.ਵੀ ਕਾਲਜ ਮਲੋਟ ਵਿਖੇ ਮਨਾਇਆ ਗਿਆ ਰਾਸ਼ਟਰੀ ਬਾਲਿਕਾ ਦਿਵਸ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਪ੍ਰੇਰਨਾ ਨਾਲ ਅਤੇ ਐੱਨ.ਐੱਸ.ਐੱਸ. ਯੂਨਿਟ ਦੇ ਪ੍ਰੋਗਰਾਮ ਅਫਸਰ ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੀ ਅਗਵਾਈ ਵਿੱਚ ਬੀਤੇ ਦਿਨ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਰੀਬ 30 ਐੱਨ.ਐੱਸ.ਐੱਸ ਵਾਲੰਟੀਅਰਾਂ ਨੇ ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਆਨਲਾਈਨ ਭਾਗ ਲਿਆ। ਜਿਸ ਦਾ ਥੀਮ "ਬੇਟੀ ਬਚਾਓ ਬੇਟੀ ਪੜ੍ਹਾਓ"ਰੱਖਿਆ ਗਿਆ। ਭਾਰਤ ਵਿਚ ਹਰ ਸਾਲ 24 ਜਨਵਰੀ ਨੂੰ ਇਸ ਦਿਨ ਨੂੰ ਮਨਾਉਣ ਦੀ ਵਜ੍ਹਾ                          

1966 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦਾ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਚੁੱਕਣਾ ਸੀ। ਇਸ ਲਈ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰ ਅਤੇ ਲੇਖ ਰਚਨਾਵਾਂ ਲਈ ਜੱਜ ਦੀ ਭੂਮਿਕਾ ਲਈ ਡਾ. ਬ੍ਰਹਮਵੇਦ ਸ਼ਰਮਾ ਅਤੇ ਮੈਡਮ ਤੇਜਿੰਦਰ ਕੌਰ ਚੁਣੇ ਗਏ। ਲੇਖ ਰਚਨਾ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਭਾਵਨਾ ਬੀ.ਏ ਭਾਗ ਪਹਿਲਾ, ਦੂਜੇ ਸਥਾਨ ਤੇ ਅੰਜਲੀ ਬੀ.ਏ ਭਾਗ ਦੂਜਾ, ਤੀਜੇ ਸਥਾਨ ਤੇ ਜਸਪ੍ਰੀਤ ਕੌਰ ਬੀ.ਏ ਭਾਗ ਤੀਜਾ ਆਏ। ਪੋਸਟਰ ਮੇਕਿੰਗ ਮੁਕਾਬਲੇ ਪਹਿਲੇ ਸਥਾਨ ਤੇ ਮਨਪ੍ਰੀਤ ਕੌਰ ਬੀ.ਏ ਭਾਗ ਦੂਜਾ, ਦੂਜੇ ਸਥਾਨ ਤੇ ਨਿਸ਼ਾ ਬੀ.ਐੱਸ.ਸੀ ਭਾਗ ਦੂਜਾ ਆਏ।