‘ਕਰ ਦਿੰਦੇ ਨੰਗ ਬੰਦੇ ਨੂੰ ਮੁਨਸ਼ੀ ਵਕੀਲਾਂ ਦੇ’ ਗਾਣੇ ਤੇ ਵਕੀਲਾਂ ਦੇ ਕਲਰਕਾਂ ਨੇ ਜਤਾਇਆ ਇੰਤਰਾਜ਼ ਦਿੱਤਾ ਮੰਗ ਪੱਤਰ
ਮਲੋਟ: ਬਾਰ ਕਲਰਕ ਐਸੋਸੀਏਸ਼ਨ\ਯੂਨੀਅਨ ਮਲੋਟ ਵੱਲੋਂ ਮੀਟਿੰਗ ਬੁਲਾਈ ਗਈ। ਜਿਸ ਵਿੱਚ ਗਾਇਕਾ ਰੁਪਿੰਦਰ ਰਿੰਪੀ ਵੱਲੋਂ ਗਾਇਆ ਗੀਤ ਜਿਸਦਾ ਮਿਊਜ਼ਿਕ ਪਾਇਲ ਮਿਊਜ਼ਿਕ ਕੰਪਨੀ ਵੱਲੋਂ ਦਿੱਤਾ ਗਿਆ ਹੈ, ਹਾਲ ਵਿੱਚ ਮੁਨਸ਼ੀ ਵਕੀਲਾਂ ਤੇ ਗਾਣਾ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਗਾਣੇ ਦੇ ਬੋਲ "ਕਰ ਦਿੰਦੇ ਨੰਗ ਬੰਦੇ ਨੂੰ ਮੁਨਸ਼ੀ ਵਕੀਲਾਂ ਦੇ" ਸ਼ਮਸ਼ੇਰ ਨਰੂਆਣਾ ਦੁਆਰਾ ਲਿਖਿਆ ਗਿਆ ਹੈ। ਇਸ ਦੌਰਾਨ ਹੰਸ ਰਾਜ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ
ਦੱਸਿਆ ਕਿ ਵਿੱਚ ਸ਼ਰੇਆਮ ਵਕੀਲ ਸਹਿਬਾਨਾਂ ਦੇ ਕਲਰਕਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਜਿਸ ਨਾਲ ਵਕੀਲ ਸਹਿਬਾਨਾਂ ਦੇ ਕਲਰਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਬਾਰ ਕਲਰਕ ਯੂਨੀਅਨ ਮਲੋਟ ਨੇ ਮਤਾ ਪਾਸ ਕਰਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦਾ ਮੰਗ ਪੱਤਰ ਬਾਰ ਐਸੋਸੀਏਸ਼ਨ ਮਲੋਟ ਦੇ ਸੈਕਟਰੀ ਸਾਹਿਬਾਨ ਸ਼੍ਰੀ ਸੁਖਪਾਲ ਸਿੰਘ ਮਾਨ ਨੂੰ ਸੌਂਪਿਆ। ਇਸ ਸਮੇਂ ਓਹਨਾ ਨਾਲ ਯੂਨੀਅਨ ਦੇ ਪ੍ਰਧਾਨ ਸ਼੍ਰੀ ਹੰਸ ਰਾਜ ਦਿਉਣ ਖੇੜਾ, ਵਾਈਸ ਪ੍ਰਧਾਨ ਗੋਪੀ, ਵਰਿੰਦਰ, ਰਾਜਪ੍ਰੀਤ ਤੋਂ ਇਲਾਵਾ ਸਮੂਹ ਮੈਂਬਰ ਸਹਿਬਾਨ ਹਾਜ਼ਿਰ ਸਨ। Author: Malout Live