ਮਲੋਟ ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਹੋਇਆ ਸਮਾਪਤ

ਮਲੋਟ: ਗੋਜੂ ਰਿਉ ਕਰਾਟੇ ਡੂ ਪੰਜਾਬ ਸਪੋਟਡ ਸਪੋਰਟਸ ਕਰਾਟੇ ਐਸੋਸੀਏਸ਼ਨ (ਰਜਿ.) ਮਲੋਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ ਕਰਵਾਈਆਂ ਗਈਆਂ। ਜਿਸ ਦੀ ਸ਼ੁਰੂਆਤ ਮੈਡਮ ਸਾਰੀਕਾ ਗਰਗ ਚੇਅਰਪਰਸਨ ਐਡਵਰਡਗੰਜ ਵੈਲਫ਼ੇਅਰ ਐਸੋਸੀਏਸ਼ਨ ਮਲੋਟ, ਰਮੇਸ਼ ਕੁਮਾਰ ਅਰਨੀਵਾਲਾ ਦਫ਼ਤਰ ਇੰਚਾਰਜ ਮਲੋਟ, ਗਗਨਦੀਪ ਸਿੰਘ ਔਲਖ ਮਲੋਟ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਵਿਰਦੀ ਵਾਇਸ ਪ੍ਰਧਾਨ ਜਿਲ੍ਹਾ ਮੁਕਤਸਰ ਯੂਥ, ਲਵ ਬੱਤਰਾ ਵਾਇਸ ਪ੍ਰਧਾਨ ਟਰੱਕ ਯੂਨੀਅਨ, ਜੋਨੀ ਗਰਗ ਯੂਥ ਆਗੂ ਆਮ ਆਦਮੀ ਪਾਰਟੀ, ਸੱਤਪਾਲ ਗਿਰਧਰ ਸੀਨੀਅਰ ਆਪ, ਰਾਜੀਵ ਬਾਵਾ ਨੇ ਰਿਬਨ ਕੱਟ ਕੇ ਕੀਤੀ ਅਤੇ

ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 250 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਕਲਾਂ ਦੇ ਜੌਹਰ ਦਿਖਾਉਂਦੇ ਕਰਾਟੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕੇ ਇਸ ਚੈਂਪੀਅਨਸ਼ਿਪ ਵਿੱਚ ਫਸਟ ਟ੍ਰਾਫੀ ਤੇ ਪੰਜਾਬ, ਦੂਜੇ ਸਥਾਨ ਤੇ ਰਾਜਸਥਾਨ ਅਤੇ ਤੀਜੇ ਸਥਾਨ ਤੇ ਦਿੱਲੀ ਦਾ ਕਬਜਾ ਰਿਹਾ। ਚੈਂਪੀਅਨਸ਼ਿਪ ਦੇ ਸਮਾਪਤੀ ਮੌਕੇ ਮੈਡਮ ਹੇਮਲਤਾ ਕਪੂਰ ਪ੍ਰਿੰਸੀਪਲ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ, ਮੈਡਮ ਹਰਕੀਰਤ ਕੌਰ, ਸੁਖਬੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਨੂਪ ਸਿੰਘ ਚੇਅਰਮੈਨ ਜੀ.ਐੱਨ.ਡੀ ਸਕੂਲ, ਸੇਠੀ ਬਾਠ ਵਾਇਸ ਪ੍ਰਧਾਨ, ਰਾਕੇਸ਼ ਕੁਮਾਰ ਜੈਨ ਖਜ਼ਾਨਚੀ, ਨੀਤੂ ਰਾਣੀ, ਸ਼ੀਤਲ ਕੋਚਰ ਤੋਂ ਇਲਾਵਾ ਹੋਰ ਵੀ ਵਿਅਕਤੀ ਹਾਜ਼ਿਰ ਸਨ। Author: Malout Live