ਅਗਨੀਵੀਰ ਫੌਜ਼ ਦੀ ਭਰਤੀ ਰੈਲੀ ਦੀ ਰਜਿਸ਼ਟ੍ਰੇਸ਼ਨ 08 ਫਰਵਰੀ 2024 ਤੋਂ 20 ਮਾਰਚ 2024 ਤੱਕ
ਡਾਇਰੈਕਟਰ ਰਿਕੂਟਮੈਂਟ ਕਰਨਲ ਸੋਰਵ ਚਰਨ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਆਉਣ ਵਾਲੀ ਅਗਨੀਵੀਰ ਫੌਜ਼ ਦੀ ਭਰਤੀ ਰੈਲੀ ਦੀ ਰਜਿਸ਼ਟ੍ਰੇਸ਼ਨ 08 ਫਰਵਰੀ 2024 ਤੋਂ 20 ਮਾਰਚ 2024 ਤੱਕ ਹੋ ਰਹੀ ਹੈ।
ਉਨ੍ਹਾਂ ਚਾਹਵਾਨ ਯੁਵਕਾਂ ਨੂੰ ਅਪੀਲ ਕੀਤੀ ਕਿ ਇਸ ਭਰਤੀ ਰੈਲੀ ਵਿੱਚ ਭਾਗ ਲੈਣ ਲਈ ਉਹ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਨਾਲ ਸੰਪਰਕ ਕਰ ਸਕਦੇ ਹਨ।