ਖੇਤੀਬਾੜੀ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਭੁੱਲਰ ਵਿਖੇ ਲਗਾਇਆ ਗਿਆ ਟਰੇਨਿੰਗ ਕੈਂਪ

ਸ੍ਰੀ ਮੁਕਤਸਰ ਸਾਹਿਬ :-   ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸਾ ਨਿਰਦੇਸ਼ ਅਨੁਸਾਰ ਤੇ ਡਾ. ਕਰਨਜੀਤ ਸਿੰਘ ਪੀ.ਡੀ (ਆਤਮਾ) ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਭੁੱਲਰ ਵਿਖੇ ਇਕ ਰੋਜ਼ਾ ਟ੍ਰੇਨਿੰਗ ਕੈਂਪ ਸ: ਅੰਗਰੇਜ਼ ਸਿੰਘ ਭੁੱਲਰ ਦੇ ਖੇਤ ਵਿੱਚ ਲਗਾਈ ਗਈ।  ਇਸ ਟ੍ਰੇਨਿੰਗ ਕੈਂਪ ਵਿੱਚ  ਸ: ਅੰਗਰੇਜ਼ ਸਿੰਘ ਭੁੱਲਰ ਵੱਲਂੋ ਹਾਜ਼ਰ ਕਿਸਾਨਾਂ ਨੂੰ ਵਰਮੀਕੰਪੋਸਟ ਖਾਦ ਤਿਆਰ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ ਗਏ।ਉਨ੍ਹਾਂ ਦੱਸਿਆ ਕਿ ਉਹ ਪਿਛਲੇ 15 ਸਾਲ ਤੋ ਵਰਮੀਕੰਪੋਸਟ ਖਾਦ ਤਿਆਰ ਕਰਕੇ ਵੇਚ ਰਹੇ ਹਨ, ਅਤੇ ਚੰਗਾ ਮੁਨਾਾਫਾ ਕਮਾ ਰਹੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫਾਰਮ ਤੇ ਫਲਾਂ ਅਤੇ ਮੈਡੀਸਿਨ ਪੋਦਿਆ ਦੀਆ 120 ਪ੍ਰਜਾਤੀਆ ਲੱਗੀਆ ਹੋਈਆ ਹਨ।ਅਤੇ ਹਰ ਤਰ੍ਹਾਂ ਦੀਆ ਸਬਜ਼ੀਆ ,ਕਣਕ,ਬਾਸਮਤੀ ਬਿਨ੍ਹਾਂ ਰੇਅ ਸਪਰੇਅ ਤੋ ਆਰਗੈਨਿਕ ਤਿਆਰ ਕਰਦੇ ਹਨ,ਅਤੇ ਵੇਚ ਕੇ ਵੱਧ ਮੁਨਾਫਾ ਕਮਾਂ ਰਹੇ ਹਨ।ਇਸ ਮੌਕੇ ਡਾ. ਗਗਨਦੀਪ ਸਿੰਘ ਮਾਨ ਡੀ.ਪੀ.ਡੀ ਆਤਮਾ ਵੱਲੋ ਕਿਸਾਨਾਂ ਨੂੰ ਆਰਗੈਨਿਕ ਖੇਤੀ ਸਬੰਧੀ ਪ੍ਰੇਰਿਆ ਗਿਆ। ਜਿਸ ਵਿੱਚ ਫਸਲ ਨੂੰ ਦੇਸੀ ਖਾਦਾਂ ਦੀ ਪੂਰਤੀ ਅਤੇ ਕੀੜੇ ਮਕੌੜਿਆ ਦੇ ਹਮਲੇ ਤੋ ਬਚਾਅ  ਸਬੰਧੀ ਦੱਸਿਆ ਗਿਆ। ਇਸ ਮੌਕੇ ਡਾ. ਜਸਨਦੀਪ ਸਿੰਘ ਏ.ਡੀ.ੳ ਵੱਲੋ ਹਾੜੀ ਦੀਆ ਫਸਲਾਂ ਦੇ ਵਧੇਰੇ ਝਾੜ ਲੈਣ ਲਈ ਫੋਲੀਅਰ ਖਾਦਾਂ ਦੀਆ ਸਪਰੇਆ ਅਤੇ ਕੀਟਨਾਕ ਦਵਾਈਆ ਦੀ ਸੁਚੱਜੀ ਵਰਤੋ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾਂ:ਕਰਨਜੀਤ ਸਿੰਘ ਪੀ.ਡੀ ਆਤਮਾ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਸਬੰਧੀ ਇਕ ਮਾਡਲ ਫਾਰਮ ਤਿਆਰ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਕਿਸਾਨ ਆਪਨੇ ਇਸ ਫਾਰਮ ਉਪਰ ਘਰੇਲੂ ਜਰੂਰਤ ਅਨੁਸਾਰ ਸਬਜ਼ੀਆ/ਫਲਦਾਰ ਬੂਟੇ,ਗੁੜ ਲਈ ਗੰਨਾ,ਪਸੂਆ ਲਈ ਅਚਾਰ ਦਾ ਪ੍ਰਬੰਧ,ਦੇਸੀ ਮੁਰਗੀਆ,ਦਾਲਾ,ਅਤੇ ਗੋਬਰ ਗੈਸ ਲਗਾਂ ਕੇ ਮਾਡਲ ਫਾਰਮ ਤਿਆਰ ਕਰਨ ਤਾਂ ਜੋ ਕਿਸਾਨਾਂ ਨੂੰ ਬਿਨਾਂ ਰੇਅ ਸਪਰੇਅ ਤੋ ਹਰ ਚੀਜ਼ ਆਪਣੀ ਮਿਲ ਸਕੇ।  ਜਿਸ ਨਾਲ ਕਿਸਾਨ ਬਿਮਾਰੀਆ ਤੋ ਰਹਿਤ ਹੋਣਗੇ,ਅਤੇ ਖਰਚਾ ਘਟੇਗਾ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਬੀਬੀਆ ਨੂੰ ਕ੍ਰਿਸ਼ੀ ਵਿਗਿਆਨ ਕੇਜ਼ਦਰ ਤੋਂ ਘਰੇਲੂ ਜਰੂਰਤ ਲਈ ਟ੍ਰੇਨਿੰਗ ਜਿਵੇ ਕਿ ਟਾਈਡਾਈ,ਅਚਾਰ,ਮੁਰਬਾ,ਚਟਨੀ,ਕੇਕ ਬਣਾਉਣਾ,ਸਿਲਾਈ ਕਢਾਈ ਦੀ ਟ੍ਰੇਨਿੰਗ ਦਿਵਾਉਣ ਜਿਸ ਨਾਲ ਕਿਸਾਂਨ ਦੇ ਘਰੇਲੂ ਖਰਚਿਆ ਵਿੱਚ ਕਟੌਤੀ ਹੋਵੇਗੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ।ਅਖੀਰ ਵਿੱਚ ਹਰਦੀਪ ਏ.ਟੀ.ਐਮ ਆਤਮਾ ਵੱਲੋ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਗਗਨਦੀਪ ਸਿੰਘ ਏ.ਟੀ.ਐਮ, ਕਰਨੀ ਸਿੰਘ ਕੰ.ਪ੍ਰੋਗਰਾਮਰ ਅਤੇ ਪਿੰਡ ਭੁੱਲਰ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।