ਨਰਮੇਂ ਦੀ ਫ਼ਸਲ ਲਈ ਸਹੀ ਕਿਸਮਾਂ ਦੀ ਚੋਣ ਅਤੇ ਸਮੇਂ ਸਿਰ ਬਿਜਾਈ ਕਰਨਾ ਬੇਹੱਦ ਜਰੂਰੀ- ਮੁੱਖ ਖੇਤੀਬਾੜੀ ਅਫ਼ਸਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਰਮੇਂ ਦੀ ਫ਼ਸਲ ਤਹਿਤ ਹੇਠ ਰਕਬਾ ਵਧਾਉਣ ਅਤੇ ਭਰਪੂਰ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇਂ ਦੀ ਬਿਜਾਈ ਦਾ ਢੁੱਕਵਾਂ ਸਮਾਂ 01 ਅਪ੍ਰੈਲ ਤੋਂ 15 ਮਈ 2024 ਤੱਕ ਹੈ। ਖੇਤੀਬਾੜੀ ਵਿਭਾਗ ਵੱਲੋਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਬਿਜਾਈ ਮਿੱਥੇ ਸਮੇਂ ਦੇ ਅੰਦਰ ਕੀਤੀ ਜਾਵੇ। ਨਰਮੇਂ ਦੀ ਫ਼ਸਲ ਦੇ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ ਖੇਤ ਨੂੰ ਡੂੰਘਾ ਵਾਹੁਣਾ ਅਤੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰਨੀ ਜਰੂਰੀ ਹੈ।

ਨਰਮੇਂ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ-2024 ਲਈ ਮੰਨਜ਼ੂਰਸ਼ੁਦਾ ਕੰਪਨੀਆਂ ਦੇ ਨਰਮੇ ਬੀਜ਼ ਦੀਆਂ ਸਿਫਾਰਸ਼ਸੁ਼ਦਾ ਕਿਸਮਾਂ ਹੀ ਵਰਤੀਆਂ ਜਾਣ ਅਤੇ ਕੋਈ ਵੀ ਗੈਰਸਿਫ਼ਾਰਸ਼ੀ ਅਤੇ ਗੁਜਰਾਤੀ ਬੀਜ਼ ਨਾ ਬੀਜਿਆ ਜਾਵੇ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬਿਜਾਈ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਕੀਤੀ ਜਾਵੇ। ਵਿਭਾਗ ਵੱਲੋਂ ਸਾਲ 2024-25 ਦੌਰਾਨ ਨਰਮੇਂ ਦੇ ਬੀ.ਟੀ. ਬੀ.ਜੀ-11 ਦਾ ਰੇਟ ਵੱਧ ਤੋਂ ਵੱਧ 864 ਰੁ: ਪ੍ਰਤੀ ਪੈਕੇਟ ਨਿਰਧਾਰਿਤ ਕੀਤਾ ਗਿਆ ਹੈ। ਕੋਈ ਵੀ ਕਿਸਾਨ ਨੂੰ ਇਨਪੁਟਸ ਖਰੀਦਣ ਸਮੇਂ ਕੋਈ ਮੁਸਕਿਲ ਪੇਸ਼ ਆਉਂਦੀ ਹੈ ਤਾਂ ਸੰਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਤੁਰੰਤ ਤਾਲਮੇਲ ਕੀਤਾ ਜਾ ਸਕਦਾ ਹੈ। Author: Malout Live