ਐੱਸ.ਡੀ ਸਕੂਲ ਰੱਥੜੀਆਂ ਦੇ ਵਿਦਿਆਰਥੀਆਂ ਦਾ ʼਖੇਡਾਂ ਵਤਨ ਪੰਜਾਬ ਦੀਆਂʼ ਦੇ ਚੱਲ ਰਹੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸ਼੍ਰੀ ਮੁਕਤਸਰ ਸਾਹਿਬ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮਲੋਟ ਬਲਾਕ ਵੱਲੋਂ ਖੇਡਦੇ ਹੋਏ ਅੰਡਰ-14 ਅਤੇ ਅੰਡਰ-17 ਗਰੁੱਪ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮਲੋਟ ਬਲਾਕ ਵੱਲੋਂ ਖੇਡਦੇ ਹੋਏ ਅੰਡਰ-14 ਅਤੇ ਅੰਡਰ-17 ਗਰੁੱਪ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤੇ।

ਅੰਡਰ-14 ਹੈਂਡਬਾਲ ਵਿੱਚ ਕਮਲਨੂਰ ਅਤੇ ਕ੍ਰਿਸ਼ ਨੇ ਗੋਲਡ ਮੈਡਲ, ਅੰਡਰ-17 ਹੈਂਡਬਾਲ ਵਿੱਚ ਮੰਗਲਦੀਪ ਨੇ ਗੋਲਡ ਮੈਡਲ, ਅੰਡਰ-17 ਹੈਂਡਬਾਲ ਵਿੱਚ ਸ਼ੁੱਭਕਰਨ ਅਤੇ ਹਿਮਾਸ਼ੂ ਨੇ ਬ੍ਰਾਊਂਨਜ਼ ਮੈਡਲ ਅਤੇ ਅੰਡਰ-17 ਬਾਸਕਟਬਾਲ ਵਿੱਚ ਗੁਰਾਂਸ਼ ਨੇ ਸਿਲਵਰ ਮੈਡਲ ਹਾਸਿਲ ਕੀਤੇ। ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ, ਐੱਸ.ਡੀ ਸਕੂਲ ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਅਤੇ ਐੱਸ.ਡੀ ਸਕੂਲ ਰੱਥੜੀਆਂ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਮੈਡਲ ਹਾਸਿਲ ਕਰਨ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਡੀ.ਪੀ.ਸ. ਬਲਕਾਰ ਸਿੰਘ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live