‘ਇੱਕ ਪੇੜ ਮਾਂ ਦੇ ਨਾਮ ਤੇ’ ਤਹਿਤ ਹਰੇਕ ਜੂਡੀਸ਼ੀਅਲ ਅਫਸਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲਗਾਏ ਗਏ ਬੂਟੇ
ਜਿਲ੍ਹਾ ਅਤੇ ਸ਼ੈਸਨਜ਼ ਜੱਜ ਸ਼੍ਰੀ ਮੁਕਤਸਰ ਸਾਹਿਬ ਵੱਲੋਂ ‘ਇੱਕ ਪੇੜ ਮਾਂ ਦੇ ਨਾਮ’ ਤਹਿਤ ਹਰੇਕ ਜੂਡੀਸ਼ੀਅਲ ਅਫ਼ਸਰ ਵੱਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਅਤੇ ਸਕੂਲਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਜਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਆਪਣੇ ਹੱਥਾਂ ਨਾਲ ਸਕੂਲ ਵਿੱਚ ਰੁੱਖ ਲਗਾ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸ਼ੈਸਨਜ਼ ਜੱਜ ਸ਼੍ਰੀ ਮੁਕਤਸਰ ਸਾਹਿਬ ਵੱਲੋਂ ‘ਇੱਕ ਪੇੜ ਮਾਂ ਦੇ ਨਾਮ’ ਤਹਿਤ ਹਰੇਕ ਜੂਡੀਸ਼ੀਅਲ ਅਫ਼ਸਰ ਵੱਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਅਤੇ ਸਕੂਲਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਆਪਣੇ ਹੱਥਾਂ ਨਾਲ ਸਕੂਲ ਵਿੱਚ ਰੁੱਖ ਲਗਾ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਬਹਾਲੀ, ਜੋ ਕਿ ਮਨੁੱਖ ਦੁਆਰਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਨ ਨੂੰ ਪੁਨਰਜੀਵਿਤ ਕਰਨ ਤੇ ਕੇਂਦਰਿਤ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪ੍ਰਦੂਸ਼ਣ ਨੂੰ ਘਟਾ ਕੇ ਨਵੇਂ ਉਪਾਵਾਂ ਨੂੰ ਅਪਣਾ ਕੇ ਵਾਤਾਵਰਨ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਹਰੇਕ ਅਫ਼ਸਰ ਆਪਣੀ ਮਾਂ ਦੇ ਨਾਮ ਇੱਕ ਪੇੜ੍ਹ ਜਰੂਰ ਲਗਾਉਣ ਅਤੇ ਉਨ੍ਹਾਂ ਵੱਲੋਂ ਲਗਾਏ ਗਏ ਬੂਟੇ ਦੀ ਸੰਭਾਲ ਦੀ ਜਿੰਮੇਵਾਰੀ ਸਕੂਲ ਦੇ ਬੱਚਿਆਂ ਦੀ ਲਗਾਈ ਜਾਵੇ। ਜਿਲ੍ਹਾ ਕਚਿਹਰੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਜੂਡੀਸ਼ੀਅਲ ਅਫ਼ਸਰਾਂ ਜਿਵੇਂ ਸ਼੍ਰੀਮਤੀ ਅਮਿਤਾ ਸਿੰਘ, ਮਿਸ. ਗਿਰੀਸ਼ ਵਧੀਕ ਜਿਲ੍ਹਾ ਅਤੇ ਸ਼ੈਸ਼ਨ ਜੱਜ, ਸ਼੍ਰੀ ਅਮਰੀਸ਼ ਕੁਮਾਰ ਸਿਵਲ ਜੱਜ ਸੀਨੀਅਰ ਡਿਵੀਜ਼ਨ, ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ, ਸ਼੍ਰੀ ਨੀਰਜ ਕੁਮਾਰ ਸਿੰਗਲਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਮਿਸ. ਗੁਰਪ੍ਰੀਤ ਕੌਰ ਜੇ.ਐਮ.ਆਈ.ਸੀ ਅਤੇ ਦੋ ਨਵ-ਨਿਯੁਕਤ ਜੂਡੀਸ਼ੀਅਲ ਅਫ਼ਸਰ ਸਾਹਿਬਾਨ ਨੇ ਵੀ ਭਾਗ ਲਿਆ।
Author : Malout Live