‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਜ਼ਿਲ੍ਹਾ ਪੱਧਰੀ ਖੇਡਾਂ ਅਧੀਨ ਅੰਡਰ-14 ਅਤੇ ਅੰਡਰ-17 ਦੇ ਨਤੀਜੇ ਰਹੇ ਸ਼ਾਨਦਾਰ

ਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਲ੍ਹਾ ਖੇਡ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੂਜੇ ਦਿਨ ਵੀ ਅੰ-14 ਅਤੇ ਅੰ-17 ਉਮਰ ਵਰਗ ਦੇ ਖੇਡ ਮੁਕਾਬਲੇ ਜਾਰੀ ਰਹੇ। ਜਿਸ ਵਿੱਚ ਖਿਡਾਰੀਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਲ੍ਹਾ ਖੇਡ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੂਜੇ ਦਿਨ ਵੀ ਅੰ-14 ਅਤੇ ਅੰ-17 ਉਮਰ ਵਰਗ ਦੇ ਖੇਡ ਮੁਕਾਬਲੇ ਜਾਰੀ ਰਹੇ। ਜਿਸ ਵਿੱਚ ਖਿਡਾਰੀਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਚੈੱਸ, ਬੈੱਡਮਿੰਟਨ, ਬਾਸਕਿਟਬਾਲ, ਕਿੱਕ ਬਾਕਸਿੰਗ, ਬਾਕਸਿੰਗ, ਕੁਸ਼ਤੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਅਤੇ ਗੱਤਕਾ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਖੇਡ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਦੀਪੀ ਰਾਣੀ ਜਿਮਨਾਸਟਿਕਸ ਕੋਚ, ਨੀਤੀ ਹਾਕੀ ਕੋਚ, ਕੰਵਲਜੀਤ ਸਿੰਘ ਹੈਂਡਬਾਲ ਕੋਚ, ਰਮਨਦੀਪ ਕੌਰ ਬਾਕਸਿੰਗ ਕੋਚ, ਗੁਰਸੇਵਕ ਸਿੰਘ ਕਬੱਡੀ ਕੋਚ, ਨੀਰਜ ਸ਼ਰਮਾ ਕੁਸ਼ਤੀ ਕੋਚ, ਬਲਜੀਤ ਕੌਰ ਹਾਕੀ ਕੋਚ, ਨਵਰੂਪ ਕੌਰ ਹੈਂਡਬਾਲ ਕੋਚ, ਇੰਦਰਪ੍ਰੀਤ ਕੌਰ ਹਾਕੀ ਕੋਚ, ਵਿਕਰਮਜੀਤ ਸਿੰਘ ਐਥਲੈਟਿਕਸ ਕੋਚ, ਅੰਕੁਸ਼ ਸੇਤੀਆ ਸਟੈਨੋ, ਜਗਮੀਤ ਸਿੰਘ ਕਲਰਕ, ਸੁਰੇਖਾ ਕਲਰਕ ਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਿਰ ਸਨ।

Author : Maluot Live