23 ਜੂਨ ਤੋਂ 29 ਜੂਨ ਤੱਕ ਪਿੰਡ ਅਬੁੱਲ ਖੁਰਾਣਾ ਵਿਖੇ ਲਗਾਇਆ ਜਾਵੇਗਾ ਦਸਤਾਰ ਸਿਖਲਾਈ ਕੈਂਪ

ਗੁਰਦੁਆਰਾ ਸਿੰਘ ਸਭਾ ਪਿੰਡ ਅਬੁੱਲ ਖੁਰਾਣਾ ਵੱਲੋਂ (ਲੜਕੇ ਅਤੇ ਲੜਕੀਆਂ ਲਈ) 23 ਜੂਨ ਤੋਂ 29 ਜੂਨ ਤੱਕ ਸਵੇਰੇ 08:00 ਵਜੇ ਤੋਂ 09:00 ਵਜੇ ਤੱਕ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਪਿੰਡ ਅਬੁੱਲ ਖੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗੁਰਦੁਆਰਾ ਸਿੰਘ ਸਭਾ ਪਿੰਡ ਅਬੁੱਲ ਖੁਰਾਣਾ ਵੱਲੋਂ (ਲੜਕੇ ਅਤੇ ਲੜਕੀਆਂ ਲਈ) 23 ਜੂਨ ਤੋਂ 29 ਜੂਨ ਤੱਕ ਸਵੇਰੇ 08:00 ਵਜੇ ਤੋਂ 09:00 ਵਜੇ ਤੱਕ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਪਿੰਡ ਅਬੁੱਲ ਖੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਭਾਗ ਲੈਣ ਵਾਲੇ ਬੱਚੇ ਹੀ ਆਖਰੀ ਦਿਨ ਮੁਕਾਬਲੇ ਵਿੱਚ ਭਾਗ ਲੈ ਸਕਣਗੇ। ਇਸ ਕੈਂਪ ਮੌਕੇ ਸਿੱਖ ਇਤਿਹਾਸ ਸੰਬੰਧੀ ਪ੍ਰਸ਼ਨੋਤਰੀ ਅਤੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਜਾਣਗੇ।

29 ਜੂਨ 2025 ਦਿਨ ਐਤਵਾਰ ਨੂੰ ਮੁਕਾਬਲੇ ਕਰਵਾਏ ਜਾਣਗੇ। ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਹਰ ਪ੍ਰਤੀਯੋਗੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਕੈਂਪ ਵਿੱਚ ਸ. ਸਤਿੰਦਰ ਸਿੰਘ (ਸਰਦਾਰ ਪੱਗੜੀ ਹਾਊਸ, ਮਲੋਟ) ਦਾ ਵਿਸ਼ੇਸ ਸਹਿਯੋਗ ਰਹੇਗਾ। ਬੱਚਿਆਂ ਲਈ ਆਪਣੇ ਨਾਲ 5.50 ਮੀਟਰ ਦੀ ਪੱਗ ਅਤੇ ਇੱਕ ਸ਼ੀਸ਼ਾ (Mirror) ਲੈ ਕੇ ਆਉਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜਗਪ੍ਰੀਤ ਸਿੰਘ ਖਾਲਸਾ 79730-29025, ਪਰਮਿੰਦਰ ਸਿੰਘ 70091-89320, ਮਨੀ ਤੁਲੀ 85868-84737 ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ।

Author : Malout Live