ਦੱਖਣੀ ਅਫਰੀਕਾ ਖਿਲਾਫ਼ ਪੰਜਾਬ ਦਾ ਅਰਸ਼ਦੀਪ ਸਿੰਘ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਹੋਇਆ ਸ਼ਾਮਿਲ
ਮਲੋਟ:- ਆਈ.ਪੀ.ਐੱਲ ਵਿੱਚ ਪੰਜਾਬ ਕਿੰਗਜ਼ ਦੇ ਲਈ ਖੇਡ ਰਹੇ 23 ਸਾਲਾ ਅਰਸ਼ਦੀਪ ਸਿੰਘ ਨੂੰ ਆਖਿਰਕਾਰ ਭਾਰਤੀ ਟੀਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ। ਅਰਸ਼ਦੀਪ ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਅਗਾਮੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਆਪਣੀਆਂ ਤੇਜ਼ ਰਫ਼ਤਾਰ ਗੇਂਦਾਂ ਨਾਲ ਕਹਿਰ ਬਰਪਾਉਣ ਵਾਲੇ ਉਮਰਾਨ ਮਲਿਕ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ। ਅਰਸ਼ਦੀਪ ਨੂੰ ਇਹ ਮੌਕਾ IPL 2022 ਵਿੱਚ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਮਿਲਿਆ।
ਅਰਸ਼ਦੀਪ ਨੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਤੇ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਹੇ। ਟੀਮ ਇੰਡੀਆ ਵਿੱਚ ਉਨ੍ਹਾਂ ਨੇ ਹੁਣ ਤੱਕ ਖੇਡੇ 14 ਮੈਚਾਂ ਵਿੱਚ 36.40 ਦੇ ਔਸਤ ਤੇ 7.69 ਦੀ ਇਕਾਨਮੀ ਦੇ ਨਾਲ ਕੁੱਲ 10 ਵਿਕਟਾਂ ਆਪਣੇ ਨਾਮ ਕੀਤੀਆਂ। ਜਿਸ ਵਿੱਚ ਉਸਦਾ ਸਟ੍ਰਾਈਕ ਰੇਟ 28.40 ਰਿਹਾ। ਇਸ ਮੌਕੇ ਪੰਜਾਬ ਕਿੰਗਜ਼ ਦੇ ਸਪੀਨਰ ਹਰਪ੍ਰੀਤ ਬਰਾੜ ਨੇ ਆਪਣੇ ਸਾਥੀ ਖਿਡਾਰੀ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ਵਿੱਚ ਚੋਣ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਐਤਵਾਰ ਨੂੰ ਹੈਦਰਾਬਾਦ ਖਿਲਾਫ਼ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਿਸ ਲਈ ਉਸ ਨੂੰ ਮੈਨ ਆਫ਼ 'ਦ ਮੈਚ ਚੁਣਿਆ ਗਿਆ ।