ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਜੀ.ਓ.ਜੀ ਦਾ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਅਨੁਸ਼ਾਸਨ ਤੇ ਮਿਹਨਤ ਹੀ ਇਕ ਫੌਜੀ ਦੀ ਪਹਿਚਾਣ – ਡੀ ਸੁਡਰਾਵਿਲੀ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਲੈ ਕੇ ਗਠਿਤ ਕੀਤੀ ਸੰਸਥਾ ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਦਾ ਇਕ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਰੈਡ ਕਰਾਸ ਭਵਨ ਸ੍ਰੀ ਮ ਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ । ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਮੈਡਮ ਡੀ ਸੁਡਰਾਵਿਲੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਕਰ ਕਮਲਾਂ ਨਾਲ ਕਰੋਨਾ ਸਮੇਂ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਜੀ.ਓ.ਜੀ ਨੂੰ ਸਨਮਾਨ ਸਰਟੀਫਿਕੇਟ ਵੰਡੇ । ਇਹ ਸਰਟੀਫਿਕੇਟ ਵਿਸ਼ੇਸ਼ ਤੌਰ ਤੇ ਚੇਅਰਮੈਨ ਜੀ.ੋ.ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਟੀ.ਐਸ.ਸ਼ੇਰਗਿੱਲ ਦੇ ਦਸਤਖਤਾਂ ਹੇਠ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਜੀ.ਓ.ਜੀ ਲਈ ਜਾਰੀ ਕੀਤੇ ਗਏ ਹਨ । ਇਸ ਸਮਾਗਮ ਵਿਚ ਉਹਨਾਂ ਨਾਲ ਏ.ਡੀ.ਸੀ ਸ੍ਰੀ ਰਜੇਸ਼ ਤਿਰਪਾਠੀ ਅਤੇ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਮੈਡਮ ਸਵਰਨਜੀਤ ਕੌਰ ਨੇ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ । ਮਹਿਮਾਨਾਂ ਦਾ ਸਵਾਗਤ ਜੀ.ਓ.ਜੀ ਦੇ ਜਿਲ੍ਹਾ ਹੈਡ ਮੇਜਰ ਗੁਰਜੰਟ ਸਿੰਘ ਔਲਖ ਅਤੇ ਕਰਨਲ ਜਸਬੀਰ ਸਿੰਘ ਬਾਠ ਵੱਲੋਂ ਫੁੱਲਾਂ ਦੇ ਬੁੱਕੇ ਭੇਂਟ ਕਰਕੇ ਕੀਤਾ ਗਿਆ ।

ਉਹਨਾਂ ਸਵਾਗਤੀ ਭਾਸ਼ਨ ਵਿਚ ਜੀ.ਓ.ਜੀ ਦੇ ਕੰਮਕਾਜ ਬਾਰੇ ਵੀ ਚਾਨਣਾ ਪਾਇਆ । ਜੀ.ਓ.ਜੀ ਤਹਿਸੀਲ ਮਲੋਟ ਦੇ ਹੈਡ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਸਲਾਈਡ ਪਰੈਂਜਟੇਸ਼ਨ ਰਾਹੀਂ ਜੀ.ਓ.ਜੀ ਵੱਲੋਂ ਨਿਭਾਈ ਜਾਂਦੀਆਂ ਵੱਖ ਵੱਖ ਭੂਮਿਕਾ ਬਾਰੇ ਦੱਸਿਆ ਗਿਆ । ਐਸ.ਐਸ.ਪੀ ਮੈਡਮ ਡੀ ਸੁਡਰਾਵਿਲੀ ਨੇ ਜੀ.ਓ.ਜੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਫੌਜੀ ਆਪਣੀ ਨੌਕਰੀ ਦੌਰਾਨ ਅਨੁਸ਼ਾਸਨ ਵਿਚ ਰਹਿਣਾ ਜੋ ਸਿੱਖਦਾ ਹੈ ਤਾਂ ਫਿਰ ਉਮਰ ਭਰ ਉਹ ਅਨੁਸ਼ਾਸਨ ਤੇ ਮਿਹਨਤ ਉਸਦੀ ਪਹਿਚਾਣ ਬਣ ਜਾਂਦੇ ਹਨ ਜਿਸ ਕਰਕੇ ਅੱਜ ਵੀ ਰਿਟਾਰਮੈਂਟ ਉਪਰੰਤ ਬਤੌਰ ਜੀ.ਓ.ਜੀ ਸਮੂਹ ਸਾਬਕਾ ਫੌਜੀ ਪੂਰੀ ਤਨਦੇਹੀ ਨਾਲ ਸਰਕਾਰ ਦੀਆਂ ਅੱਖਾਂ ਕੰਨ ਬਣ ਕੇ ਆਪਣੀਆਂ ਸੇਵਾਵਾਂ ਬਖੂਬੀ ਨਿਭਾ ਰਹੇ ਹਨ । ਅੰਤ ਵਿਚ ਤਹਿਸੀਲ ਗਿੱਦੜਬਾਹਾ ਦੇ ਹੈਡ ਕਰਨਲ ਜਸਬੀਰ ਸਿੰਘ ਬਾਠ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਸਟੇਜ ਦੀ ਭੂਮਿਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ । ਇਸ ਮੌਕੇ ਕੈਪਟਨ ਬਲਵਿੰਦਰ ਸਿੰਘ, ਸੁਪਰਵਾਈਜਰ ਗੁਰਮੇਲ ਸਿੰਘ, ਗਿੱਦੜਬਾਹਾ ਇੰਚਾਰਜ ਗੁਲਾਬ ਸਿੰਘ ਤੇ ਫੁਲੇਲ ਸਿੰਘ, ਲਾਭ ਸਿੰਘ, ਬਲਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਆਦਿ ਸਮੇਤ ਸਮੁੱਚੇ ਜਿਲ੍ਹੇ ਦੇ ਜੀ.ਓ.ਜੀ ਹਾਜਰ ਸਨ ।