ਬਾਜਵਾ ਦੇ ਬਿਆਨ ਤੋਂ ਖਫਾ ਮਲੋਟ ਦੇ ਫੋਟੋਗ੍ਰਾਫਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਮਲੋਟ: ਫੋਟੋਗ੍ਰਾਫਰ ਐਸੋਸੀਏਸ਼ਨ ਮਲੋਟ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜੱਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਮੌਕੇ ਵੱਡੀ ਗਿਣਤੀ ਫੋਟੋਗ੍ਰਾਫਰ ਇਕੱਤਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਚੇਅਰਮੈਨ ਜਗਦੀਸ਼ ਵਧਵਾ, ਬਿੰਦਰ ਖਿਓਵਾਲੀ ਸਾਬਕਾ ਪ੍ਰਧਾਨ, ਗਗਨ ਬਾਵਾ ਜੁਆਇੰਟ ਸੈਕਟਰੀ ਨੇ ਕਿਹਾ ਕਿ ਬੀਤੇ ਦਿਨੀਂ ਇੱਕ ਪ੍ਰੈੱਸ ਅਦਾਰੇ ਵੱਲੋਂ ਕੀਤੀ ਸਰਬ ਪਾਰਟੀ ਮੀਟਿੰਗ ਮੌਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਨਾ ਕੇਵਲ ਆਪ ਪਾਰਟੀ ਦੇ ਵਿਧਾਇਕਾਂ ਖਿਲਾਫ ਸੀ ਬਲਕਿ ਹਰ
ਉਸ ਕਿਰਤੀ ਦੇ ਵਿਰੁੱਧ ਸੀ ਜੋ ਆਪਣੀ ਰੋਜ਼ੀ ਰੋਟੀ ਆਪਣੀ ਮਿਹਨਤ ਨਾਲ ਕਮਾਉਂਦਾ ਹੈ। ਜ਼ਿਕਰਯੋਗ ਹੈ ਕਿ ਬਾਜਵਾ ਨੇ ਭਾਸ਼ਣ ਵਿੱਚ ਕਿਹਾ ਸੀ ਕਿ ਜਦੋਂ ਆਪ ਸਰਕਾਰ ਦੇ ਵਿਧਾਇਕ ਚੁਣ ਕੇ ਆਏ ਤਾਂ ਸਾਨੂੰ ਆਪਣੇ ਸਾਹਮਣੇ ਬੈਠੇ ਮਟੀਰੀਅਨ ਨੂੰ ਦੇਖ ਕੇ ਸ਼ਰਮ ਆ ਰਹੀ ਸੀ ਕਿ ਕੋਈ ਫੋਟੋਗ੍ਰਾਫਰ, ਮੋਬਾਈਲ ਚਾਰਜਰ ਵਾਲਾ ਅਤੇ ਕੋਈ ਹੋਰ ਕਿਰਤੀ ਆ ਕੇ ਸਾਡੇ ਬਰਾਬਰ ਬੈਠ ਗਿਆ ਹੈ। ਇਸ ਬਿਆਨ ਤੋਂ ਲਗਾਤਾਰ ਵੱਖ-ਵੱਖ ਕਿਰਤੀਆਂ ਵਿੱਚ ਰੋਸ ਫੈਲ ਰਿਹਾ ਹੈ ਅਤੇ ਅੱਜ ਵੱਡੀ ਗਿਣਤੀ ਇਕੱਤਰ ਹੋਏ ਫੋਟੋਗ੍ਰਾਫਰਾਂ ਨੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। Author: Malout Live