ਸਾਂਝ ਕੇਂਦਰ ਥਾਣਾ ਕੋਟਭਾਈ ਕਮ ਸਬ-ਡਿਵੀਜ਼ਨ ਗਿੱਦੜਬਾਹਾ ਵੱਲੋਂ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਕੀਤੇ ਤਕਸੀਮ

ਮਲੋਟ (ਕੋਟਭਾਈ, ਗਿੱਦੜਬਾਹਾ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਭਾਗੀਰਥ ਸਿੰਘ ਮੀਨਾ IPS ਸ਼੍ਰੀ ਮੁਕਤਸਰ ਸਾਹਿਬ, ਉਪ-ਕਪਤਾਨ ਪੁਲਿਸ ਐੱਨ.ਡੀ.ਪੀ.ਐੱਸ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਸ਼੍ਰੀ ਸੰਜੀਵ ਗੋਇਲ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ

ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਦਿਨੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਸਾਂਝ ਕੇਂਦਰ ਥਾਣਾ ਕੋਟਭਾਈ ਕਮ ਸਬ-ਡਿਵੀਜ਼ਨ ਗਿੱਦੜਬਾਹਾ ਦੇ ਹੌਲਦਾਰ ਅਜੈ ਕੁਮਾਰ ਵੱਲੋਂ ਦਾਣਾ ਮੰਡੀ ਗਿੱਦੜਬਾਹਾ ਨੇੜੇ ਝੁੱਗੀਆਂ ਵਿੱਚ ਰਹਿੰਦੇ ਗਰੀਬ ਲੋੜਵੰਦ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਟੋਪੀਆਂ, ਜੁਰਾਬਾਂ ਅਤੇ ਵਾਰਮਰ ਇੰਨਰ ਤਕਸੀਮ ਕੀਤੇ। Author: Malout Live