ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਰਖਾਣਵਾਲਾ ਦਾ ਦੱਸਵੀਂ ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਰਖਾਣਵਾਲਾ (ਸ੍ਰੀ ਮੁਕਤਸਰ ਸਾਹਿਬ) ਦਾ ਦੱਸਵੀਂ ਜਮਾਤ ਦਾ ਨਤੀਜਾ ਸ਼੍ਰੀ ਰਾਮ ਚੰਦਰ ਸੈਣੀ ਪ੍ਰਿੰਸੀਪਲ ਦੀ ਯੋਗ ਅਗਵਾਈ ਅਤੇ ਸਮੂਹ ਸਟਾਫ਼ ਦੀ ਮਿਹਨਤ ਸਦਕਾ 100 ਪ੍ਰਤੀਸ਼ਤ ਰਿਹਾ। ਰੁਕਮਨਜੀਤ ਕੌਰ ਪੁੱਤਰੀ ਸ. ਗੁਰਨਾਮ ਸਿੰਘ/ 577/650, ਪੂਨਮ ਕੌਰ ਪੁੱਤਰੀ ਸ. ਵਕੀਲ ਸਿੰਘ 570/650 ਪਾਇਲ ਪੁੱਤਰੀ ਸ. ਨਿਰਮਲ ਸਿੰਘ 561/650 ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੁਜੀਸ਼ਨ ਪ੍ਰਾਪਤ ਕਰਨ ਵਾਲੇ ਅਤੇ 80% ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਵੀਰਾਂਗੀ ਬਿੰਦਿਆ ਰਾਣੀ (ਬਿਨਤੀ ਰਾਣੀ) ਪਿਹਵਾਲ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਅਬੋਹਰ ਦੇ ਚੀਫ਼ ਪੈਟਰਨ ਸ੍ਰੀ ਜਗਦੀਸ਼ ਰਾਏ ਪਿਹਵਾਲ ਦੇ ਸਹਿਯੋਗ ਸਦਕਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀਮਤੀ ਪਰਮਜੀਤ ਕੌਰ (ਲੈੱਕ.ਪੰਜਾਬੀ), ਸ੍ਰੀ ਹਰਨਾਮ ਚੰਦ (ਕੈਂਪਸ ਮੈਨੇਜਰ), ਸ਼੍ਰੀ ਸੰਜੀਵ ਕੁਮਾਰ (ਹਿੰਦੀ ਅਧਿਆਪਕ), ਸ੍ਰੀ ਰਣਜੀਤ ਸਿੰਘ (ਪੰਜਾਬੀ ਅਧਿਆਪਕ), ਸ਼੍ਰੀ ਰਣਧੀਰ ਸਿੰਘ (ਕੰਪਿਊਟਰ ਅਧਿਆਪਕ), ਸ੍ਰੀ ਗੁਰਵਿੰਦਰ ਸਿੰਘ (ਪੀ.ਟੀ ਅਧਿਆਪਕ), ਸ੍ਰੀਮਤੀ ਮੋਨਿਕਾ ਗਰਗ (ਮੈਥ ਮਿਸਟ੍ਰੈਸ), ਸ੍ਰੀ ਦੀਪਕ ਚੌਧਰੀ (ਸਾਇੰਸ ਅਧਿਆਪਕ), ਮਿਸ. ਇਸ਼ਿਤਾ ਗਰਗ (ਸਾਇੰਸ ਮਿਸਟੈਂਸ) ਹਾਜ਼ਿਰ ਸੀ। ਇਸ ਦੌਰਾਨ ਸਕੂਲ ਇੰਚਾਰਜ ਅਤੇ ਕੈਂਪਸ ਮੈਨੇਜਰ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਚੰਗੇ ਨਤੀਜੇ ਲਈ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਸ਼ੁੱਭਕਾਮਨਾਵਾਂ ਅਤੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ। Author : Malout Live