ਸ਼੍ਰੀ ਸੱਤਿਆਂ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
ਮਲੋਟ: ਸ਼੍ਰੀ ਸੱਤਿਆਂ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ, ਪੌਦਿਆਂ ਦੀ ਸਾਂਭ-ਸੰਭਾਲ ਕੀਤੀ ਅਤੇ ਵਾਤਾਵਰਣ ਸੰਬੰਧੀ ਲੇਖ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕਾਲਜ ਤੇ ਸਟਾਫ ਮੈਂਬਰ ਮਦਨ ਲਾਲ, ਸ਼ਵਿੰਦਰ ਸਿੰਘ,
ਰਜਤਪਾਲ ਸਿੰਘ, ਹਰਜੀਤ ਕੌਰ ਅਤੇ ਨਵਦੀਪ ਕੌਰ ਨੇ ਵਾਤਾਵਰਣ ਦੀ ਸਾਂਭ-ਸੰਭਾਲ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਸਟਾਫ ਅਤੇ ਵਿਦਿਆਰਥੀਆਂ ਵੱਲੋ ਕੀਤੇ ਗਏ ਵਾਤਾਵਰਨ ਸੰਬੰਧੀ ਉਪਰਾਲੇ ਦੀ ਸ਼ਲਾਘਾ ਕੀਤੀ। Author: Malout Live