ਮਲੋਟ SDM ਦਫ਼ਤਰ ਵਿੱਚ ਜੂਨੀਅਰ ਸਹਾਇਕ ਦੇ ਅਹੁਦੇ ਤੇ ਤਾਇਨਾਤ ਬੰਟੀ ਖੁੰਗਰ ਨੇ ਐਮਰਜੈਂਸੀ ਮੌਕੇ ਖੂਨਦਾਨ ਕਰ ਸ਼ਲਾਘਾਯੋਗ ਕੀਤਾ ਕੰਮ
ਮਲੋਟ: ਐੱਸ.ਡੀ.ਐੱਮ ਦਫ਼ਤਰ ਮਲੋਟ ਵਿਖੇ ਜੂਨੀਅਰ ਸਹਾਇਕ ਦੇ ਅਹੁਦੇ ਤੇ ਤਾਇਨਾਤ ਬੰਟੀ ਖੁੰਗਰ ਵੱਲੋਂ ਅੱਜ ਐਮਰਜੈਂਸੀ ਦੌਰਾਨ ਸਿਵਲ ਹਸਪਤਾਲ ਮਲੋਟ ਵਿਖੇ ਇਕ ਬਜ਼ੁਰਗ ਮਹਿਲਾ ਨੂੰ ਖੂਨਦਾਨ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ। ਇਸ ਮੌਕੇ ਬੰਟੀ ਖੁੰਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਬੋਹਰ ਵਾਸੀ ਰਾਣੀ ਦੇਵੀ ਦੇ ਸਰੀਰ ਵਿੱਚ ਸਿਰਫ 3 ਗ੍ਰਾਮ ਬਲੱਡ ਰਹਿ ਗਿਆ ਸੀ ਅਤੇ
ਐਮਰਜੈਂਸੀ ਵਿੱਚ ਬੰਟੀ ਖੁੰਗਰ ਨੂੰ ਇਸ ਸੰਬੰਧੀ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋ ਤੁਰੰਤ ਮੌਕੇ ਪਰ ਜਾ ਕੇ (ਬੀ-ਪਾਜ਼ੀਟਿਵ) ਖੂਨਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੰਟੀ ਖੁੰਗਰ ਸਮੇਂ-ਸਮੇਂ ਤੇ ਬਲੱਡ ਕੈਂਪ ਜਾਂ ਫਿਰ ਐਮਰਜੈਂਸੀ ਵਿੱਚ ਕਿਸੇ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਤਾਂ ਖੂਨਦਾਨ ਕਰਦੇ ਰਹਿੰਦੇ ਹਨ ਅਤੇ ਅੱਜ ਤੱਕ 37ਵੀਂ ਵਾਰ ਖੂਨਦਾਨ ਕਰ ਚੁੱਕੇ ਹਨ Author: Malout Live