ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਵੱਲੋਂ ਸਿਲਾਈ ਕਿੱਟਾਂ ਅਤੇ ਸਰਟੀਫਿਕੇਟ ਵੰਡੇ
ਮਲੋਟ:- ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਵੱਲੋਂ ਚਲਾਏ ਗਏ ਮੁਫ਼ਤ ਕਟਾਈ ਸਿਲਾਈ ਸੈਂਟਰ ਦੀਆਂ ਸਫ਼ਲ ਸਿਖਿਆਰਥਣਾਂ ਨੂੰ ਸਿਲਾਈ ਕਿੱਟਾਂ ਅਤੇ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਵੰਡਣ ਦੀ ਰਸਮ ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ ਦੇ ਪੰਜਾਬ ਪ੍ਰਧਾਨ ਪ੍ਰਿੰਸ ਬਾਂਸਲ, ਪੰਜਾਬ ਕਾਨੂੰਨੀ ਸਲਾਹਕਾਰ ਮੈਡਮ ਡਿੰਪਲ ਗੋਦਾਰਾ, ਪੰਜਾਬ ਸੈਕਟਰੀ ਰਖਵਿੰਦਰ ਕੌਰ, ਐਡਵੋਕੇਟ ਮੈਡਮ ਰਮਨਦੀਪ ਕੌਰ,
ਮੈਡਮ ਯੋਗਿਤਾ ਅਤੇ ਜਗਦੀਪ ਧਵਨ ਨੇ ਨਿਭਾਈ। ਉਨ੍ਹਾਂ ਨੇ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵੈ-ਰੁਜ਼ਗਾਰ ਨਾਲ ਔਰਤਾਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਪ੍ਰਿੰਸ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਸਿਖਿਆਰਥਣਾਂ ਨੂੰ ਕਟਾਈ ਸਿਲਾਈ ਦੀ ਸਿਖਲਾਈ ਅਧਿਆਪਕ ਰਜਨੀ ਨੇ ਦਿੱਤੀ।