ਸ਼੍ਰੀ ਓਮ ਪ੍ਰਕਾਸ਼ ਵੱਖ-ਵੱਖ ਵਿਭਾਗਾਂ ਵਿੱਚ ਤਕਰੀਬਨ 40 ਸਾਲ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ-ਮੁਕਤ
ਮਲੋਟ: ਜਿੰਦਗੀ ਦੇ ਸਫਰ ਤੇ ਦ੍ਰਿੜਤਾ ਨਾਲ ਅੱਗੇ ਵੱਧਦੇ ਜਾਣਾ ਸਫਲਤਾ ਦੀ ਨਿਸ਼ਾਨੀ ਹੁੰਦੀ ਹੈ। ਹਰੇਕ ਸਫਲ ਵਿਅਕਤੀ ਦੀ ਜ਼ਿੰਦਗੀ ਦਾ ਸਫਰ ਕਠਿਨਾਈਆਂ ਭਰਪੂਰ ਹੁੰਦਾ ਹੈ ਪਰ ਕੁੱਝ ਵਿਅਕਤੀ ਆਪਣੀ ਇਮਾਨਦਾਰੀ, ਸੂਝ-ਬੂਝ, ਲਿਆਕਤ, ਮਿਹਨਤ ਅਤੇ ਚੰਗੇ ਸੁਭਾਅ ਕਰਕੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਅਜਿਹੀ ਹੀ ਸਖ਼ਸ਼ੀਅਤ ਦੇ ਮਾਲਕ ਹਨ ਸ਼੍ਰੀ ਓਮ ਪ੍ਰਕਾਸ਼ ਜੀ ਜਿਨ੍ਹਾਂ ਨੂੰ 24 ਜਨਵਰੀ 1983 ਨੂੰ ਡੀ.ਸੀ ਦਫਤਰ ਮੋਗਾ ਵਿਖੇ ਬਤੌਰ ਸੇਵਾਦਾਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਇਹਨਾਂ ਵੱਲੋਂ ਮੋਗਾ ਵਿਖੇ ਸਿਰਫ4 ਕੁ ਮਹੀਨੇ ਦੀ ਸਰਵਿਸ ਉਪਰੰਤ ਡੀ.ਸੀ. ਦਫਤਰ ਮੋਗਾ ਤੋਂ ਬਦਲੀ ਕਰਵਾਉਣ ਉਪਰੰਤ ਇਸ ਜ਼ਿਲ੍ਹੇ ਵਿੱਚ ਹਾਜ਼ਰ ਹੋਏ। ਚੰਗੀਆਂ ਸੇਵਾਵਾਂ ਨਿਭਾਉਣ ਦੌਰਾਨ ਮਿਤੀ 06-05-2015 ਨੂੰ ਬਤੌਰ ਮੁੱਖ ਸੇਵਾਦਾਰ ਪਦ-ਉੱਨਤ ਹੋਏ। ਇਸ ਜ਼ਿਲ੍ਹੇ ਵਿੱਚ ਵੀ ਵੱਖ-ਵੱਖ ਦਫਤਰਾਂ ਵਿੱਚ ਕੰਮ ਕੀਤਾ, ਕੁੱਝ ਸਮਾਂ ਹੈੱਡਕੁਆਟਰ ਤੇ ਵੀ ਕੰਮ ਕੀਤਾ, ਪ੍ਰੰਤੂ ਬਹੁਤੀ ਸਰਵਿਸ ਸਬ-ਡਿਵੀਜਨ ਮਲੋਟ ਅਤੇ ਗਿੱਦੜਬਾਹਾ ਵਿਖੇ ਹੀ ਨਿਭਾਈ।
ਆਪਣੀ ਡਿਊਟੀ ਪੂਰੀ ਮਿਹਨਤ, ਇਮਾਨਦਾਰੀ, ਲਿਆਕਤ, ਤਨਦੇਹੀ ਨਾਲ ਚੰਗੀਆਂ ਅਤੇ ਬੇਦਾਗ ਸੇਵਾਵਾਂ ਨਿਭਾਉਣ ਦੌਰਾਨ ਮਹਾਨ ਸਖ਼ਸ਼ੀਅਤ ਬੀਤੇ ਦਿਨੀਂ 31 ਅਗਸਤ 2023 ਨੂੰ ਤਕਰੀਬਨ 40 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ। ਇਸ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਸਮੂਹ ਸਟਾਫ ਨੇ ਇਨ੍ਹਾਂ ਨੂੰ ਵਿਦਾਇਗੀ ਪਾਰਟੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ। ਇਸ ਮੌਕੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸ੍ਰ. ਜਸਪਾਲ ਸਿੰਘ ਬਰਾੜ ਤਹਿਸੀਲਦਾਰ ਗਿੱਦੜਬਾਹਾ, ਸ੍ਰ. ਸੁਖਬੀਰ ਸਿੰਘ ਬਰਾੜ ਤਹਿਸੀਲਦਾਰ SMS, ਗੁਰਵਿੰਦਰ ਸਿੰਘ ਨਾਇਬ ਤਹਿਸੀਲਦਾਰ SMS, ਸ਼੍ਰੀਮਤੀ ਜਸਵਿੰਦਰ ਕੌਰ ਨਾਇਬ ਤਹਿਸੀਲਦਾਰ ਮਲੋਟ, ਸ਼੍ਰੀ ਹਰਜਿੰਦਰ ਸਿੰਘ ਪ੍ਰਧਾਨ DC ਦਫਤਰ ਕਰਮਚਾਰੀ ਯੂਨੀਅਨ, ਸ਼੍ਰੀ ਪੁਸ਼ਪਿੰਦਰ ਸਿੰਘ ਜਨਰਲ ਸਕੱਤਰ DC ਦਫਤਰ ਕਰਮਚਾਰੀ ਯੂਨੀਅਨ, ਸ਼੍ਰੀ ਗੁਰਪਾਲ ਸਿੰਘ ਪ੍ਰਧਾਨ ਕਲਾਸ-4 DC ਦਫਤਰ ਕਰਮਚਾਰੀ ਯੂਨੀਅਨ, ਸ਼੍ਰੀ ਜਗਜੀਤ ਸਿੰਘ ਭੈਣੀ ਜਨਰਲ ਸਕੱਤਰ ਕਲਾਸ-4 DC ਦਫਤਰ ਕਰਮਚਾਰੀ ਯੂਨੀਅਨ ਹਾਜ਼ਿਰ ਸਨ। Author: Malout Live