ਸਾਂਝ ਕੇਂਦਰ ਕੋਟਭਾਈ ਵੱਲੋਂ “ਚੈਰੀਟੇਬਲ ਪ੍ਰੋਗਰਾਮ ਤਹਿਤ” ਬਾਬਾ ਗੰਗਾਰਾਮ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਕੀਤੀਆਂ ਤਕਸੀਮ
ਮਲੋਟ (ਗਿੱਦੜਬਾਹਾ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਗਿੱਦੜਬਾਹਾ ਸ੍ਰ. ਜਸਬੀਰ ਸਿੰਘ PPS ਡੀ.ਐੱਸ.ਪੀ ਵੱਲੋਂ ਬੀਤੇ ਦਿਨੀਂ
ਬਾਬਾ ਗੰਗਾਰਾਮ ਬਾਸਕਟਬਾਲ ਸਟੇਡੀਅਮ ਦੀ ਬਾਸਕਟਬਾਲ ਟੀਮ ਦੇ ਖਿਡਾਰੀਆ ਨੂੰ ਚੈਰੀਟੇਬਲ ਪ੍ਰੋਗਰਾਮ ਤਹਿਤ ਸਪੋਰਟਸ ਕਿੱਟਾਂ ਵੰਡੀਆਂ ਗਈਆ। ਇਸ ਮੌਕੇ ਸਬ-ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਾਂਝ ਕੇਂਦਰ ਕੋਟਭਾਈ, ਏ.ਐੱਸ.ਆਈ ਜਗਸੀਰ ਪੁਰੀ (ਬਾਸਕਟਬਾਲ ਕੋਚ) ਅਤੇ ਏ.ਐੱਸ.ਆਈ ਹਰਬੰਸ ਸਿੰਘ ਹਾਜ਼ਿਰ ਸੀ। ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਗਿੱਦੜਬਾਹਾ ਸ੍ਰ. ਜਸਬੀਰ ਸਿੰਘ PPS ਜੀ ਵੱਲੋਂ ਖਿਡਾਰੀਆ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਉਤਸ਼ਾਹਿਤ ਕੀਤਾ ਗਿਆ। Author: Malout Live