ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦਾ ਐੱਨ.ਐੱਸ.ਐੱਸ ਕੈਂਪ ਆਰੰਭ

ਮਲੋਟ:- ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦਾ ਆਰੰਭ ਸ਼ਾਨੋ-ਸ਼ੌਕਤ ਨਾਲ ਪਿੰਡ ਕੁਰਾਈਵਾਲਾ ਤੋਂ ਐੱਨ.ਐੱਸ.ਐਸ ਇੰਚਾਰਜ ਪ੍ਰੋ. ਰਮਨਦੀਪ ਕੌਰ ਅਤੇ ਪ੍ਰੋ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਇਆ। ਕਾਲਜ ਕੈਂਪਸ ਵਿੱਚ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਸੀਂ ਅਨੁਸ਼ਾਸ਼ਨਬੱਧ ਹੋ ਕੇ 'ਮੈਂ ਨਹੀਂ ਤੁਸੀਂ' ਥੀਮ ਨੂੰ ਲੈ ਕੇ ਚੱਲਣਾ ਹੈ। ਉਹਨਾਂ ਕਿਹਾ ਕਿ ਅਜਿਹੇ ਕੈਂਪ ਸਾਡੇ ਅੰਦਰ ਸਮਾਜ ਸੇਵਾ ਦੀ ਭਾਵਨਾ ਨੂੰ ਪ੍ਰਬਲ ਕਰਦੇ ਹਨ ਅਤੇ ਇਕ ਵਿੱਦਿਅਕ ਸੰਸਥਾ ਦਾ ਕਾਰਜ ਵੀ ਇਹੀ ਹੁੰਦਾ ਹੈ

ਕਿ ਉਹ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵੱਲ ਵੀ ਪ੍ਰੇਰਿਤ ਕਰੇ। ਪਿੰਡ ਕੁਰਾਈਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਇਸ ਮੌਕੇ ਕੈਂਪ ਇੰਚਾਰਜਾਂ ਅਤੇ ਵਲੰਟੀਅਰਾਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਨੇਕ ਕਾਰਜ ਲਈ ਪਹਿਲ ਕਰਨ ਲਈ ਧੰਨਵਾਦ ਕੀਤਾ। ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਪ੍ਰੋ. ਰਮਨਦੀਪ ਕੌਰ ਨੇ ਦੱਸਿਆ ਕਿ ਇਹ 7 ਰੋਜ਼ਾ ਕੈਂਪ ਅਲੱਗ-ਅਲੱਗ ਸਕੂਲਾਂ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਸਕੂਲ ਇਸ ਕੈਂਪ ਦਾ ਲਾਭ ਲੈ ਸਕਣ ਅਤੇ ਵਲੰਟੀਅਰ ਵੱਖੋ ਵੱਖਰੀਆਂ ਪ੍ਰਸਥਿਤੀਆਂ ਅਨੁਸਾਰ ਖ਼ੁਦ ਨੂੰ ਢਾਲਣਾ ਸਿੱਖ ਸਕਣ।