ਸਿਵਲ ਸਰਜਨ ਡਾ. ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਵੱਲੋਂ ਪਿੰਡ ਕੱਟਿਆਂਵਾਲੀ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ
ਮਲੋਟ: ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁ਼ਸਾਰ ਅਤੇ ਡਾ. ਪਵਨ ਮਿੱਤਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਹੈੱਲਥ ਐਂਡ ਵੈਲਨੈੱਸ ਸੈਂਟਰ ‘ਪੱਕੀ ਟਿੱਬੀ’ ਕਮਿਊਨਿਟੀ ਹੈੱਲਥ ਅਫ਼ਸਰ ਸੁਨੀਤਾ ਰਾਣੀ ਅਤੇ ਉਨ੍ਹਾਂ ਦੇ ਸਟਾਫ ਗੁਰਪ੍ਰੀਤ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਵੱਲੋਂ ਪਿੰਡ ਕੱਟਿਆਂਵਾਲੀ ਵਿਖੇ ਲੋਕਾਂ ਨੂੰ ਕੈਂਸਰ ਜਾਗਰੂਕਤਾ ਮੁਹਿੰਮ ਅੰਤਰਗਤ ਸਵਾਇਨ ਫਲੂ, ਕੋਵਿਡ-19, ਚਿਕਨਪੋਕਸ, ਮੀਜ਼ਲ, ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸਵਾਇਨ ਫਲੂ H1N1 ਵਿਸ਼ੇਸ਼ ਵਿਸ਼ਾਣੂੰ ਰਾਹੀਂ ਹੁੰਦਾ ਜੋ ਕਿ ਇੱਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ ਅਤੇ ਮਰੀਜ਼ ਨਾਲ ਹੱਥ ਮਿਲਾਉਣ, ਗਲੇ ਮਿਲਣ ਜਾਂ
ਕਿਸੇ ਹੋਰ ਤਰ੍ਹਾਂ ਦੇ ਸਰੀਰਿਕ ਸੰਪਰਕ ਕਾਰਨ ਹੁੰਦਾ ਹੈ। ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ, ਜੁਕਾਮ, ਨੱਕ ਵਗਣਾ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਅਦਿ। ਉਨ੍ਹਾਂ ਅਨੁਸਾਰ ਇਨ੍ਹਾਂ ਤੋਂ ਬਚਾਅ ਲਈ ਭੀੜ ਵਾਲੀਆਂ ਥਾਵਾਂ ਤੇ ਨਾ ਜਾਓ, ਘਰ ਤੋਂ ਬਾਹਰ ਮੂੰਹ ਤੇ ਮਾਸਕ ਪਾ ਕੇ ਨਿਕਲੋ, ਖੰਘਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਆਪਣੇ ਨੱਕ ਅੱਖਾਂ ਅਤੇ ਮੂੰਹ ਨੂੰ ਛੂੰਹਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਖੰਘ, ਵੱਗਦੇ ਨੱਕ ਅਤੇ ਬੁਖਾਰ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ। ਬਹੁਤ ਸਾਰਾ ਪਾਣੀ ਪੀਓ। ਸਵਾਈਨ ਫਲੂ ਦਾ ਇਲਾਜ ਟੈਸਟ ਅਤੇ ਦਵਾਈਆਂ ਹਰ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੁਫ਼ਤ ਮਿਲਦੀਆਂ ਹਨ। Author: Malout Live