ਜ਼ਿਲ੍ਹੇ 'ਚ ਰੇਤੇ ਦਾ ਰੇਟ ਘਟਿਆ, ਜੇਕਰ ਕੋਈ ਵੀ ਜ਼ਿਲ੍ਹੇ ਵਿੱਚ ਨਿਰਧਾਰਿਤ ਰੇਟਾਂ ਤੋਂ ਵੱਧ ਰੇਤਾ ਵੇਚਦਾ ਹੈ ਤਾਂ ਉਸ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਡਿਪਟੀ ਕਮਿਸ਼ਨਰ
ਮਲੋਟ:- ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ਤਹਿਤ ਰੇਤੇ ਦਾ ਰੇਟ ਖੱਡ ਦੇ ਪਿੱਟ ਹੈਡ ਤੇ 9 ਰੁਪਏ ਪ੍ਰਤੀ ਕਿਉਬਿਕ ਫਿੱਟ (21.20 ਰੁਪਏ ਪ੍ਰਤੀ ਕਿਉਟਲ) ਤੋਂ ਘਟਾ ਕੇ 5.5 ਰੁਪਏ ਪ੍ਰਤੀ ਕਿਉਬਿਕ ਫਿੱਟ (12.95 ਰੁਪਏ ਪ੍ਰਤੀ ਕਿਉਟਲ) ਕਰ ਦਿੱਤਾ ਗਿਆ ਹੈ, ਜਿਸਦਾ ਫਾਇਦਾ ਆਮ ਲੋਕਾਂ ਨੂੰ ਮਿਲ ਰਿਹਾ ਹੈ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਰੇਤੇ ਦੇ ਰੇਟ 10-15 ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਗਿਆ ਹੈ ਅਤੇ ਆਮ ਲੋਕਾਂ ਨੂੰ ਇਸਦਾ ਬਹੁਤ ਫ਼ਾਇਦਾ ਹੋਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕੋਈ ਨਿੱਜੀ ਖੱਡ ਨਾ ਹੋਣ ਕਾਰਨ ਜ਼ਿਲ੍ਹੇ ਵਿੱਚ ਰੇਤਾ ਤਰਨਤਾਰਨ ਦੀ ਖੱਡ ਜਲੋਕੇ (ਏਵਰੇਜ ਲੀਡ ਮੁਕਤਸਰ ਜ਼ਿਲ੍ਹੇ ਵਿੱਚ (90-140 ਕਿੱਲੋਮੀਟਰ) ਅਤੇ ਮੋਗਾ ਦੀ ਖੱਡ ਅੱਧਰਮਾਨ (ਏਵਰੇਜ ਲੀਡ ਮੁਕਤਸਰ ਜ਼ਿਲ੍ਹੇ ਵਿੱਚ (115-160 ਕਿੱਲੋਮੀਟਰ) ਤੋਂ ਆ ਰਿਹਾ ਹੈ। ਜ਼ਿਲ੍ਹੇ ਵਿੱਚ ਇਹ ਰੇਤਾ ਟਰਾਂਸਪੋਰਟੇਸ਼ਨ ਦੇ ਖ਼ਰਚੇ ਤੋਂ ਬਾਅਦ ਰੇਤੇ ਦੇ ਰਿਟੇਲਰ ਹੋਲਸੇਲਰਾਂ ਤੋਂ ਹੁਣ ਇਹ ਰੇਤਾ 27.5-32 ਰੁਪਏ ਪ੍ਰਤੀ ਕਿਉਬਿਕ ਫਿੱਟ (65-75 ਰੁਪਏ ਪ੍ਰਤੀ ਕਿਉਟਲ) ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਰੇਤੇ ਦੇ ਰੇਟ ਹੁਣ ਪਹਿਲਾਂ ਤੋਂ 10-15 ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਰੇਤੇ ਦੇ ਰੇਟਾਂ ਦਾ ਆਮ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਮਾਈਨਿੰਗ ਵਿਭਾਗ ਅਤੇ ਰੇਤੇ ਦੇ ਰਿਟੇਲਰ ਹੋਲਸੇਲਰਾਂ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਰੇਤੇ ਦੇ ਵੇਚਣ ਦੇ ਰੇਟ ਤਹਿ ਕਰ ਕੀਤੇ ਗਏ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਹੁਕਮ ਕੀਤੇ ਕਿ ਜੇਕਰ ਕੋਈ ਵੀ ਜ਼ਿਲ੍ਹੇ ਵਿੱਚ ਨਿਰਧਾਰਿਤ ਰੇਟਾਂ ਤੋਂ ਵੱਧ ਰੇਤਾ ਵੇਚਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਮੁਕਤਸਰ ਸਾਹਿਬ ਵਿੱਚ 69 ਰੁਪਏ, ਮਲੋਟ ਵਿੱਚ 73 ਰੁਪਏ, ਗਿੱਦੜਬਾਹਾ ਵਿੱਚ 74 ਰੁਪਏ ਲੰਬੀ ਵਿੱਚ 76 ਰੁਪਏ ਰਿਟੇਲਰ ਵੱਲੋਂ ਰੇਤਾ ਵੇਚਣ ਦਾ ਏਵਰੇਜ ਰੇਟ (ਸਮੇਤ ਲੋਡਿੰਗ) ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ, ਜਦਕਿ ਰਿਟੇਲਰ ਵੱਲੋਂ ਰੇਤਾ ਵੇਚਣ ਦਾ ਏਵਰੇਜ ਰੇਟ (ਸਮੇਤ ਲੋਡਿੰਗ) ਟਰਾਲੀ ਦਾ ਰੇਟ (100 ਕਿਉਬਿਕ ਫੁੱਟ) ਮੁਕਤਸਰ ਵਿੱਚ 2931 ਰੁਪਏ ਮਲੋਟ ਵਿੱਚ 3101 ਰੁਪਏ ਗਿੱਦੜਬਾਹਾ ਵਿੱਚ 3143 ਰੁਪਏ ਅਤੇ ਲੰਬੀ ਵਿਚ 3228 ਰੁਪਏ ਪ੍ਰਤੀ ਟਰਾਲੀ ਨਿਰਧਾਰਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਦਾ ਫ਼ਾਇਦਾ ਆਮ ਲੋਕਾਂ ਕੋਲ ਪਹੁੰਚ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਰੇਤੇ ਦੇ ਰੇਟ 10-15 ਰੁਪਏ ਪ੍ਰਤੀ ਕਿਉਟਲ ਘੱਟ ਗਏ ਹਨ।