ਪਸ਼ੂ ਪਾਲਣ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਹੁਣ ਤੱਕ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ 9566 ਪਸ਼ੂਆਂ ਨੂੰ ਕੀਤੀ ਗਈ ਵੈਕਸੀਨੇਸ਼ਨ
ਮਲੋਟ: ਪਸ਼ੂ ਪਾਲਣ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਲੰਪੀ ਸਕਿਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਤਾਇਨਾਤ ਕੀਤੀਆਂ ਟੀਮਾਂ ਦੁਆਰਾ ਬੀਤੇ ਦਿਨੀਂ 700 ਹੋਰ ਪਸ਼ੂਆਂ ਨੂੰ ਵੈਕਸੀਨੇਸ਼ਨ ਕੀਤੀ ਗਈ ਅਤੇ ਹੁਣ ਤੱਕ ਕੁੱਲ 9566 ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। ਜ਼ਿਲ੍ਹੇ ਵਿੱਚ 45 ਲੰਪੀ ਸਕਿਨ ਬਿਮਾਰੀ ਦੇ ਨਵੇਂ ਕੇਸ ਰਿਪੋਟ ਹੋਏ ਜ਼ਿਲ੍ਹੇ ਵਿੱਚ ਕੁੱਲ 5203 ਬਿਮਾਰ ਪਸ਼ੂਆਂ ਵਿੱਚੋਂ 3804 ਪਸ਼ੂ ਬਿਮਾਰੀ ਉਪਰੰਤ ਤੰਦਰੁਸਤ ਹੋਏ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ ਨੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਪਸ਼ੂ ਦੀ ਲੰਪੀ ਸਕਿੰਨ ਬਿਮਾਰ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਪਸ਼ੂ ਪਾਲਕ ਦੇ ਸ਼ੈੱਡ ਨੂੰ ਕੀਟਾਣੂ ਰਹਿਤ ਕੀਤਾ ਜਾਵੇ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਗੁਰਦਾਸ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਦੀ ਸਥਿਤੀ ਕੰਟਰੋਲ ਵਿੱਚ ਹੈ ਅਤੇ ਬਿਮਾਰ ਪਸ਼ੂ ਜ਼ਿਆਦਾ ਗਿਣਤੀ ਵਿੱਚ ਠੀਕ ਹੋ ਰਹੇ ਹਨ। ਵੈਟਨਰੀ ਅਫ਼ਸਰ ਡਾ.ਪਰਮਪਾਲ ਸਿੰਘ ਸਦਰ ਦਫ਼ਤਰ ਨੇ ਪਿੰਡ ਬੀਦੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਸੁਝਾਅ ਦਿੱਤੇ ਅਤੇ ਮੱਖੀ ਮੱਛਰ ਅਤੇ ਚਿੱਚੜਾਂ ਤੋਂ ਨਿਜਾਤ ਦਿਵਾਉਣ ਲਈ ਫੋਗਿੰਗ ਕਰਵਾਉਣ ਦੀ ਸਲਾਹ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਬਿਮਾਰ ਪਸ਼ੂਆਂ ਦੇ ਇਲਾਜ ਲਈ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। Author: Malout Live