ਹਾੜੀ ਸੀਜ਼ਨ 2022 ਨੂੰ ਮੁੱਖ ਰੱਖਦੇ ਹੋਏ ਐੱਸ.ਡੀ.ਐਮ ਮਲੋਟ ਨੇ ਕੀਤੀ ਮੀਟਿੰਗ
ਮਲੋਟ:- ਹਾੜੀ ਸੀਜ਼ਨ 2022 ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਪ੍ਰਮੋਦ ਸਿੰਗਲਾ ਐੱਸ.ਡੀ.ਐਮ ਮਲੋਟ ਦੀ ਪ੍ਰਧਾਨਗੀ ਹੇਠ ਇੱਕ ਆਈ.ਐੱਫ.ਟੀ.ਸੀ ਪ੍ਰਬੰਧਕੀ ਬਲਾਕ ਅਬੁਲਖੁਰਾਣਾ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੰਬੰਧਿਤ ਮਹਿਕਮਿਆਂ ਦੇ ਅਫਸਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐੱਸ.ਡੀ.ਐਮ ਸ਼੍ਰੀ ਪ੍ਰਮੋਦ ਸਿੰਗਲਾ ਨੇ ਹਾੜੀ ਸੀਜ਼ਨ ਦੌਰਾਨ ਸੰਭਾਵਿਤ ਤੌਰ ਤੇ
ਲੱਗਣ ਵਾਲੀ ਅੱਗ ਨੂੰ ਕਿਵੇਂ ਕਾਬੂ ਕੀਤਾ ਜਾਣਾ ਚਾਹੀਦਾ ਸੰਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਫਾਇਰ ਅਫਸਰ ਨੇ ਮੌਕੇ ਤੇ Mock Drill ਨੂੰ ਚਲਾ ਕੇ ਦਿਖਾਇਆ ਅਤੇ ਜਰੂਰੀ ਸਾਵਧਾਨੀਆਂ ਦੱਸੀਆਂ ਕਿ ਕਿਵੇਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਵਿਜੈ ਬਹਿਲ ਨਾਇਬ ਤਹਿਸੀਲਦਾਰ ਤੋਂ ਇਲਾਵਾ ਪਿੰਡ ਵਾਸੀ ਵੀ ਹਾਜਿਰ ਸਨ।