ਜਰਨੈਲ ਸਿੰਘ ਢਿੱਲੋਂ ਐੱਨ.ਆਰ.ਆਈ ਵੱਲੋਂ ਸਿਵਿਲ ਹਸਪਤਾਲ ਮਲੋਟ ਦੇ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕੀਤਾ

ਮਲੋਟ: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ’ਚ ਸਿਵਿਲ ਹਸਪਤਾਲ ਮਲੋਟ ਕਾਯਾਕਲਪ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ। ਜਿਸ ਵਿੱਚ ਸਿਵਿਲ ਹਸਪਤਾਲ ਮਲੋਟ ਸਮੂਹ ਸਟਾਫ਼ ਅਤੇ ਸ਼ਫ਼ਾਈ ਸੇਵਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਰਨੈਲ ਸਿੰਘ ਢਿੱਲੋਂ ਆਪਣੇ ਜੀਜੇ (ਨਜ਼ਦੀਕੀ ਰਿਸ਼ਤੇਦਾਰ) ਸਵ. ਜੋਗਿੰਦਰ ਸਿੰਘ ਨੰਬਰਦਾਰ ਪਿੰਡ ਡੱਬਵਾਲੀ ਢਾਬ ਦੀ ਮਿੱਠੀ ਯਾਦ ਵਿੱਚ ਸਿਵਿਲ ਹਸਪਤਾਲ ਮਲੋਟ ਦੇ ਸਫਾਈ ਸੇਵਕਾਂ ਨੂੰ ਯੂਨੀਫ਼ਾਰਮ ਅਤੇ ਬੂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਐੱਮ.ਓ ਡਾ. ਸੁਨੀਲ ਬਾਂਸਲ ਨੇ ਸਿਵਿਲ ਹਸਪਤਾਲ ਮਲੋਟ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੀ ਬਦੋਲਤ ਸਿਵਿਲ ਹਸਪਤਾਲ ਮਲੋਟ ਕਾਯਾਕਲਪ ’ਚ ਜ਼ਿਲ੍ਹੇ ’ਚ ਪਹਿਲੇ ਨੰਬਰ ’ਤੇ ਆਇਆ ਹੈ।

ਇਸ ਮੌਕੇ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਸਮੂਹ ਸਫ਼ਾਈ ਸੇਵਕਾਂ ਨੂੰ ਸਲੂਟ ਕੀਤਾ ਅਤੇ ਕਿਹਾ ਕਿ ਇੰਨ੍ਹਾਂ ਦੀ ਸਖਤ ਮਿਹਨਤ ਕਰਕੇ ਹੀ ਸਿਵਿਲ ਹਸਪਤਾਲ ਮਲੋਟ ਪਹਿਲੇ ਨੰਬਰ ’ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਫ਼ਾਈ ਸੇਵਕਾਂ ਨੂੰ ਪਹਿਲ ਦੇ ਅਧਾਰ ’ਤੇ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਨਾਲ ਇੰਨ੍ਹਾਂ ਦਾ ਹੌਂਸਲਾ ਹੋਰ ਵੀ ਵੱਧਦਾ ਹੈ। ਇਸ ਮੌਕੇ ਜਰਨੈਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਕਰਕੇ ਮਨ ਨੂੰ ਵੱਖਰਾ ਸਕੂਨ ਮਿਲਦਾ ਹੈ। ਉਨ੍ਹਾਂ ਹਸਪਤਾਲ ਦੇ ਸਮੂਹ ਸਟਾਫ਼ ਅਤੇ ਸਫਾਈ ਸੇਵਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਕਾਮਨਾ ਜਿੰਦਲ, ਹਰਜੀਤ ਸਿੰਘ, ਸਰੂਪ ਸਿੰਘ, ਕਸ਼ਮੀਰ ਸਿੰਘ, ਦੇਸ ਰਾਜ ਸਿੰਘ ਅਤੇ ਸਿਵਿਲ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ। Author: Malout Live