ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2900 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਖਿਲਾਫ ਵਿੱਢੀ ਮੁਹਿਮ ਤਹਿਤ ਅਲੱਗ-ਅਲੱਗ ਪੁਲਿਸ ਟੀਮਾਂ ਬਣਾ ਕੇ ਜਿੱਥੇ ਸ਼ੱਕੀ ਥਾਵਾਂ, ਘਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਜਿਲ੍ਹਾ ਅੰਦਰ ਨਾਕਾਬੰਦੀ ਕਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸ. ਰਮਨਦੀਪ ਸਿੰਘ ਭੁੱਲਰ ਐੱਸ.ਪੀ.(ਡੀ) ਦੀ ਨਿਗਰਾਨੀ ਹੇਠ ਐੱਸ.ਆਈ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ 2900 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸੰਬੰਧ ਵਿੱਚ ਬਰਕੰਦੀ ਰੋਡ ਨਜ਼ਦੀਕ ਸਨ ਤਾਂ ਇੱਕ ਪੈਦਲ ਵਿਅਕਤੀ ਨੂੰ ਰੋ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਉਸ ਨੇ ਆਪਣਾ ਨਾਮ ਅੰਗਰੇਜ਼ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਬਰਕੰਦੀ ਦੱਸਿਆ ਜਿਸ ਤੇ ਸ਼ੱਕ ਦੇ ਆਧਾਰ ਤੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ TRAMADOL HYDROCHLORIDE TABLES IP 100 MG COLOVIDOL 100 SR 290 ਪੱਤੇ ਕੁੱਲ 2900 ਨਸ਼ੀਲੀਆਂ ਗੋਲੀਆ ਪਾਈਆਂ ਗਈਆਂ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 83 ਮਿਤੀ 22/05/2023 ਅ/ਧ 22ਸੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਿਟੀ ਸ਼੍ਰੀ ਮੁਕਤਸਰਸ ਸਾਹਿਬ ਵਿਖੇ ਦਰਜ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ। Author: Malout Live