ਮਲੇਟ ਵਿਖੇ ਐੱਸ.ਡੀ.ਐੱਮ ਦੀਆਂ ਸੇਵਾਵਾਂ ਨਿਭਾ ਚੁੱਕੇ, ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਖੂਨਦਾਨ ਕਰਕੇ ਬਚਾਈ ਔਰਤ ਦੀ ਜਾਨ

ਮਲੋਟ (ਜਲੰਧਰ): ਖੂਨਦਾਨ ਨੂੰ ਜੀਵਨ ਦਾ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ। ਖੂਨਦਾਨ ਕਰਨ ਦੀ ਸ਼ਲਾਘਾਯੋਗ ਵਾਲੀ ਅਜਿਹੀ ਹੀ ਮਿਸਾਲ ਜਲੰਧਰ ਵਿੱਚ ਵੇਖਣ ਨੂੰ ਮਿਲੀ, ਜਿੱਥੇ ਕਿ ਮਲੋਟ ਵਿਖੇ ਐੱਸ.ਡੀ.ਐੱਮ ਦੀਆਂ ਸੇਵਾਵਾਂ ਨਿਭਾ ਚੁੱਕੇ ਅਤੇ ਹਾਲ ਵਿੱਚ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਵਿਸ਼ੇਸ਼ ਸਾਰੰਗਲ ਨੇ ਆਪਣਾ ਖੂਨਦਾਨ ਕਰਕੇ ਇੱਕ 85 ਸਾਲਾ ਔਰਤ ਦੀ ਜਾਨ ਬਚਾਈ। ਵੀਰਵਾਰ ਨੂੰ ਗੁਰੂ ਰਵਿਦਾਸ ਚੌਂਕ ਨੇੜੇ ਸਥਿਤ ਘਈ ਹਸਪਤਾਲ ਵਿੱਚ ਇੱਕ 85 ਸਾਲਾ ਔਰਤ ਨੂੰ ਬੀ-ਨੈਗੇਟਿਵ ਖੂਨ ਦੀ ਲੋੜ ਸੀ। ਜੋ ਕਿ ਪੂਰੇ ਸ਼ਹਿਰ ਵਿੱਚ ਕਿਤੇ ਨਹੀਂ ਮਿਲਿਆ। ਇਸ ਦੇ ਲਈ ਡਾਕਟਰਾਂ ਨੇ ਇੰਟਰਨੈੱਟ 'ਤੇ ਇੱਕ ਗਰੁੱਪ ਦਾ ਖੂਨ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਸੀ।

ਇਸ ਪੋਸਟ ਨੂੰ ਜਲੰਧਰ ਦੇ ਡੀ.ਸੀ ਵਿਸ਼ੇਸ਼ ਸਾਰੰਗਲ ਨੇ ਵੇਖਿਆ ਤਾਂ ਖੁਦ ਖੂਨਦਾਨ ਕਰਨ ਲਈ ਹਸਪਤਾਲ ਪਹੁੰਚੇ ਗਏ। ਇਸ ਨਾਲ ਉਕਤ ਔਰਤ ਦੀ ਜਾਨ ਬਚ ਗਈ। ਔਰਤ ਦੀ ਜਾਨ ਹੁਣ ਖ਼ਤਰੇ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਕੋਰੋਨਾ ਕਾਲ ਵਿੱਚ ਵਿਸ਼ੇਸ਼ ਸਾਰੰਗਲ ਨੇ ਏ.ਡੀ.ਸੀ ਦੇ ਰੂਪ ਵਿੱਚ ਸੇਵਾਵਾਂ ਦਿੰਦੇ ਹੋਏ ਸ਼ਹਿਰ ਵਾਸੀਆਂ ਦੀ ਕਾਫ਼ੀ ਮੱਦਦ ਕੀਤੀ ਸੀ। ਬੀ-ਨੈਗੇਟਿਵ ਬਲੱਡ ਗਰੁੱਪ ਖੂਨਦਾਨਾਂ ਵਿੱਚੋਂ ਸਿਰਫ਼ ਦੋ ਫ਼ੀਸਦੀ ਵਿੱਚ ਹੀ ਮਿਲਦਾ ਹੈ। ਅਜਿਹੇ ਵਿੱਚ ਜੇਕਰ ਕਿਸੇ ਨੂੰ ਇਸ ਗਰੁੱਪ ਦੀ ਲੋੜ ਹੋਵੇ ਤਾਂ ਖੂਨਦਾਨ ਕਰਨ ਵਾਲੇ ਦੀ ਕਾਫ਼ੀ ਭਾਲ ਕਰਨੀ ਪੈਂਦੀ ਹੈ। ਘਈ ਹਸਪਤਾਲ ਵਿੱਚ ਦਾਖਿਲ 85 ਸਾਲਾ ਔਰਤ ਚੰਦਨ ਨੇਗੀ ਨੂੰ ਖੂਨ ਦੀ ਲੋੜ ਸੀ ਅਤੇ ਉਸ ਦੇ ਪਲੇਟਲੈਟਸ ਕਾਫ਼ੀ ਹੇਠਾਂ ਆ ਚੁੱਕੇ ਸਨ ਅਤੇ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ ਅਤੇ ਤੁਰੰਤ ਖੂਨ ਚੜ੍ਹਾਉਣ ਦੀ ਲੋੜ ਸੀ। Author: Malout Live