ਡੀ.ਏ.ਵੀ ਕਾਲਜ ਮਲੋਟ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਪੰਜਵੇ ਦਿਨ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਪੰਜਵੇ ਦਿਨ ਐੱਨ.ਐੱਸ.ਐੱਸ ਯੂਨਿਟ ਅਫ਼ਸਰਾਂ ਡਾ. ਜਸਬੀਰ ਕੌਰ ਅਤੇ ਡਾ. ਵਿਨੀਤ ਕੁਮਾਰ ਦੀ ਅਗਵਾਈ ਵਿੱਚ ਇੱਕ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ, ਜਿਸ ਦੇ ਵਕਤਾ ਡਾ. ਮਨਦੀਪ ਸਿੰਘ ਸਨ। ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸੰਬੰਧਿਤ ਹਨ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਇਤਿਹਾਸਕ ਉਦਾਹਰਣਾਂ ਦੇ ਕੇ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ। ਸਭ ਤੋਂ ਪਹਿਲਾਂ ਪ੍ਰੋਗਰਾਮ ਅਫ਼ਸਰਾਂ ਅਤੇ ਸ਼੍ਰੀ ਦੀਪਕ ਅਗਰਵਾਲ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਡਾ. ਮਨਦੀਪ ਸਿੰਘ ਦਾ ਸਵਾਗਤ ਕੀਤਾ।

ਇਸ ਤੋਂ ਬਾਅਦ ਡਾ. ਮਨਦੀਪ ਸਿੰਘ ਨੇ ਵਲੰਟੀਅਰਜ਼ ਨੂੰ ਸਿੱਖ ਇਤਿਹਾਸ ਵਿੱਚੋਂ ਕੁੱਝ ਉਦਾਹਰਣਾਂ ਦੇ ਕੇ ਆਪਣਾ ਜੀਵਨ ਪੱਧਰ ਉੱਚਾ ਅਤੇ ਸੁੱਚਾ ਬਨਾਉਣ ਦੀ ਪ੍ਰੇਰਣਾ ਦਿੱਤੀ। ਸਾਰੇ ਵਿਦਿਆਰਥੀ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਸਮਾਗਮ ਦੀ ਸਮਾਪਤੀ ਡਾ. ਮਨਦੀਪ ਸਿੰਘ ਨੂੰ ਪ੍ਰੋਗਰਾਮ ਅਫ਼ਸਰਾਂ, ਸ਼੍ਰੀ ਦੀਪਕ ਅਗਰਵਾਲ ਅਤੇ ਡਾ. ਰਛਪਾਲ ਸਿੰਘ ਵੱਲੋਂ ਮੋਮੈਂਟੋ ਨਾਲ ਸਨਮਾਨਿਤ ਕਰਦੇ ਹੋਏ ਹੋਈ। ਇਸ ਮੌਕੇ ਸ਼੍ਰੀ ਅਨਿਲ ਕੁਮਾਰ ਵੀ ਸ਼ਾਮਿਲ ਹੋਏ। Author: Malout Live