ਸਰਕਾਰੀ ਪੌਲੀਟੈਕਨਿਕ ਕਾਲਜ ਫਤੂਹੀ ਖੇੜਾ ਵਿਖੇ ਸਾਲ 2024-25 ਦੀ ਦਾਖਲਾ ਪ੍ਰੀਕਿਰਿਆ ਸ਼ੁਰੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਪੌਲੀਟੈਕਨਿਕ ਕਾਲਜ ਟੀ ਖੇੜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਸਨ 2024-25 ਦੀ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪ੍ਰਿੰਸੀਪਲ ਸ੍ਰੀ ਆਰ.ਕੇ.ਚੇਪਤਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਸਰਕਾਰੀ ਪੋਲੀਟੈਕਨਿਕ ਕਾਲਜ ਫੜ੍ਹੀ ਖੰਨਾ ਦੀ ਇਹ ਸੰਸਥਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਦਾ ਇੱਕੋ-ਇੱਕ ਮਰਕਾਰੀ ਪੌਲੀਟੈਕਨਿਕ ਕਾਲਜ ਹੈ। ਇਸ ਕਾਲਜ ਵਿਖੇ ਤਿੰਨ ਸਾਲਾ ਡਿਪਲੋਮਾ ਇਲੈਕਟ੍ਰੋਨਿਕਸ ਅਤੇ ਕਮਿਊਨਿਕੇਸਨ ਇੰਜੀਨੀਅਰਿੰਗ (ਈ.ਸੀ.ਈ) ਅਤੇ ਮਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ਦੌਰਾਨ ਇਨ੍ਹਾਂ ਦੇਨਾਂ ਕੇਰਮਾਂ ਦੀ ਭਾਰੀ ਮੰਗ ਹੈ ਕਿਉਂਕਿ ਜੋ ਵਿਦਿਆਰਥੀ ਇਸ ਦੇਂਦੇ ਕੋਰਸਾਂ ਦੀ ਪੜ੍ਹਾਈ ਕਰਕੇ ਇਲੈਕਟ੍ਰਾਨਿਕਸ ਯੰਤਰ, ਇਲੈਕਟ੍ਰੌਨਿਕਸ ਦੀ ਤਕਨੀਕ ਬਾਰੇ ਅਤੇ ਨਾਲ ਹੀ ਮਕੈਨੀਕਲ ਮਸ਼ੀਨਰੀ ਬਾਰੇ ਅਤੇ ਉਹਨਾਂ ਦੇ ਨਾਲ ਸੰਬੰਧਿਤ ਉਦਯੋਗਾ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ।

ਇਸ ਕਾਲਜ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਸ ਲਈ ਵੱਖ-ਵੱਖ ਗਤੀਵਿਧੀਆਂ (ਸਦੀਪ, ਖੇਡਾਂ, ਰੋਡ ਜੇਫਟੀ ਇੰਟਰਪਰਿਨਿਊਰਸ਼ਿਪ ਐਕਸਪਰਟ ਲੈਕਚਰ) ਕਰਦਾਦੇ ਜਾਂਦੇ ਹਨ ਅਤੇ ਨਾਲ ਹੀ ਅਲੱਗ-ਅਲੱਗ ਉਦਯੋਗਾਂ ਤੋਂ ਕੋਰਸਾਂ ਨਾਲ ਸੰਬੰਧਿਤ ਬੁਲਾਰੇ ਬੁਲਾ ਕੇ ਵੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ। ਸਰਕਾਰ ਦੀਆ ਕਲਾਈ ਸਕੀਮਾਂ ਨੂੰ ਹੋਰ ਉਜਾਗਰ ਕਰਨ ਲਈ ਸਾਰੇ ਸਟਾਫ ਮੈਂਬਰ ਨੇ ਪਤਵੰਤੇ/ਆਲੇ ਦੁਆਲੇ ਦੇ ਸਕੂਲਾਂ ਨਾਲ ਵੀ ਸੰਪਰਕ ਕੀਤਾ ਹੈ ਤਾਂ ਜੇ ਵਿਦਿਆਰਥੀਆਂ ਦਾ ਆਰਥਿਕ ਅਤੇ ਪੜ੍ਹਾਈ ਦੇ ਤੌਰ ਤੇ ਲਾਭ ਹੈ ਸਕੇ। ਕਾਲਜ ਦੇ ਵਿਦਿਆਰਥੀਆਂ ਵੱਲੋਂ ਬੀਤੇ ਸਾਲ 2023-24 ਵਿੱਚ ਪੀ.ਟੀ.ਆਈ.ਐੱਸ ਬਾਰੀ ਵੱਲੋਂ ਕਰਵਾਏ ਗਏ ਖੇਡ ਪ੍ਰਤੀਯੋਗਤਾ ਵਿੱਚ ਸਮੂਲੀਅਤ ਕਰਦਿਆਂ ਕਬੱਡੀ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚ ਮੌਜੂਦ ਪੋਲੀਟੈਕਨਿਕ ਕਾਲਜਾਂ ਨੂੰ ਹਰਾ ਕੇ ਪ੍ਰਾਪਤ ਕੀਤਾ ਹੈ। ਇਸ ਕਾਲਜ ਵੱਲੋਂ ਪਿਛਲੇ ਸਾਲ ਵਿਦਿਆਰਥੀਆਂ ਦੀ ਕ੍ਰਿਸ਼ਨਾ ਮਾਰੂਤੀ ਲਿਮ ਕੰਪਨੀ ਅਤੇ ਗੁਜਰਾਤ ਰੀਸ ਲਿਮ. ਵਿੱਚ ਨਾਮਵਾਰ ਕੰਪਨੀਆ ਵਿੱਚ ਚੋਣ ਹੋਈ ਹੈ। ਇਸ ਮੌਕੇ ਅਕਾਦਮਿਕ ਇੰਚਾਰਜ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਦਾਖਲਾ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਆਨਲਾਈਨ ਕਾਉਂਸਲਿੰਗ ਰਾਹੀਂ ਸ਼ੁਰੂ ਹੋ ਚੁੱਕਿਆ ਹੈ। ਦਾਖਲੇ ਦੇ ਚਾਹਵਾਨ ਵਿਦਿਆਰਥੀ ਆਪਣੇ ਸਰਟੀਫਿਕੇਟਾਂ ਸਮੇਤ ਕਾਲਜ ਵਿੱਚ ਆ ਕੇ ਆਪਣੀ ਦਾਖਲਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ 01637-297302 ਨੰਬਰ ਤੇ ਸੰਪਰਕ ਕਰੋ। Author : Malout Live