ਮਲੋਟ ਵਿਖੇ ਲਗਾਇਆ ਗਿਆ ਗਊ ਭਲਾਈ ਕੈਂਪ
ਮਲੋਟ:- ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਗਊਸ਼ਾਲਾ ਮਲੋਟ ਵਿਖੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਅੱਜ ਗਊ ਭਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਗੁਰਦਾਸ ਸਿੰਘ ਸੀਨੀਅਰ ਵੈਟਨਰੀ ਅਫ਼ਸਰ ਮਲੋਟ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਸ਼੍ਰੀ ਪ੍ਰਵੀਨ ਜੈਨ ਪ੍ਰਧਾਨ ਸ਼੍ਰੀ ਕ੍ਰਿਸ਼ਨ ਭਗਵਾਨ ਗਊਸ਼ਾਲਾ, ਕਮੇਟੀ ਦੇ ਮੈਂਬਰ ਅਤੇ ਪਸ਼ੂ ਪਾਲਕਾਂ ਨੇ ਭਾਗ ਲਿਆ।
ਇਸ ਕੈਂਪ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ 25000 ਰੁਪਏ ਦੀਆਂ ਦਵਾਈਆਂ ਵੰਡੀਆਂ ਗਈਆਂ। ਡਾ. ਗੁਰਦਾਸ ਸਿੰਘ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਚਿੱਚੜਾਂ ਤੋਂ ਬਚਾਉਣ, ਮਲੱਪ ਰਹਿਤ ਕਰਨ ਅਤੇ ਹੋਰ ਰੱਖ-ਰਖਾਵ ਕਰਨ ਵਾਸਤੇ ਜ਼ਰੂਰੀ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਪਸ਼ੂ ਪਾਲਣ ਮਹਿਕਮੇ ਵੱਲੋਂ ਮੁਫ਼ਤ ਗਰਭਦਾਨ ਅਤੇ ਈਅਰ ਟੈਗ ਦੀ ਮਹੱਤਤਾ ਬਾਰੇ ਡਾ. ਪ੍ਰਸ਼ੋਤਮ ਕੁਮਾਰ ਮਾਂਝੀ ਵੱਲੋਂ ਵਿਸਥਾਰ ਨਾਲ ਦੱਸਿਆ ਗਿਆ। ਇਸ ਕੈਂਪ ਵਿੱਚ ਡਾਕਟਰ ਸਿਮਰਤ ਵੀਰ ਸਿੰਘ ਗਿੱਲ, ਸ਼੍ਰੀ ਮਨਵਿੰਦਰ ਸਿੰਘ ਵੀ.ਆਈ, ਸ਼੍ਰੀ ਸੁਮਨ ਕੁਮਾਰ ਵੀ.ਆਈ ਵੀ ਮੌਜੂਦ ਸਨ।