ਗੁਰੂ ਤੇਗ ਬਹਾਦੁਰ ਖਾਲਸਾ ਪਬਲਿਕ ਸੀਨੀ. ਸੈਕੰ. ਸਕੂਲ ਵੱਲੋਂ 75ਵੇਂ ਆਜ਼ਾਦੀ ਦਿਵਸ ਤੇ ਦਾਣਾ ਮੰਡੀ ਵਿਖੇ ਕੀਤੀ ਸ਼ਾਨਦਾਰ ਪ੍ਰੇਡ

ਮਲੋਟ: ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸੇ ਸੰਬੰਧ ਵਿੱਚ ਗੁਰੂ ਤੇਗ ਬਹਾਦੁਰ ਖਾਲਸਾ ਪਬਲਿਕ ਸੀਨੀ.ਸੈਕੰ.ਸਕੂਲ ਮਲੋਟ ਦੀਆਂ ਐੱਨ.ਸੀ.ਸੀ ਕੈਂਡਿਟਾਂ ਵਿਦਿਆਰਥਣਾਂ ਨੂੰ 6th ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਮਲੋਟ ਵੱਲੋਂ ਤਿਰੰਗਾ ਵੰਡ ਸਮਾਗਮ ਤਹਿਤ ਤਿਰੰਗੇ ਝੰਡੇ ਵੰਡੇ ਗਏ। ਹਰ ਘਰ ਤਿਰੰਗਾ ਦੇ ਤਹਿਤ ਵਿਦਿਆਰਥਣਾਂ ਨੇ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਇਆ।          

ਦੇਸ਼ ਭਗਤੀ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦਾ ਪ੍ਰਣ ਲਿਆ। ਇਸ ਮੌਕੇ ਐੱਨ.ਸੀ.ਸੀ ਮਲੋਟ ਅਕੈਡਮੀ ਦੇ ਹਵਾਲਦਾਰ ਰਾਜੀਵ ਕੁਮਾਰ ਅਤੇ ਟੀ.ਪੀ ਦੇਸ਼ ਮੁਖ ਵਿਸ਼ੇਸ਼ ਰੂਪ ਵਿੱਚ ਹਾਜ਼ਿਰ ਹੋਏ ਅਤੇ ਉਨ੍ਹਾਂ ਨੇ ਤਿਰੰਗੇ ਦੇ ਵਿਸ਼ੇਸ਼ ਮਹੱਤਵ ਬਾਰੇ ਜਾਣਕਾਰੀ ਦਿੱਤੀ। ਆਜ਼ਾਦੀ ਦਿਵਸ ਦੇ ਮੌਕੇ ਤੇ ਐੱਨ.ਸੀ.ਸੀ ਵਿਦਿਆਰਥਣਾਂ ਵੱਲੋਂ ਦਾਣਾ ਮੰਡੀ ਵਿਖੇ ਆਜ਼ਾਦੀ ਦਿਵਸ ਦੇ ਸੰਬੰਧ ਵਿੱਚ ਸ਼ਾਨਦਾਰ ਪ੍ਰੇਡ ਦੀ ਪੇਸ਼ਕਾਰੀ ਕੀਤੀ। ਜਿਸ ਉਪਰੰਤ ਐੱਸ.ਡੀ.ਐੱਮ ਮਲੋਟ ਵੱਲੋਂ ਪੂਰੀ ਪ੍ਰੇਡ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਲ ਹੇਮਲਤਾ ਕਪੂਰ ਅਤੇ ਐੱਨ.ਸੀ.ਸੀ ਅਫਸਰ ਮੈਡਮ ਸਰੋਜ ਰਾਣੀ ਵੀ ਹਾਜ਼ਿਰ ਸਨ। Author: Malout Live