ਬੀਤੇ ਦਿਨੀਂ Blue Sea Institute ਵਿਖੇ ਮਲੋਟ ਬਲੱਡ ਗਰੁੱਪ ਦੀ ਹੋਈ ਮੀਟਿੰਗ
ਮਲੋਟ: ਮਲੋਟ ਬਲੱਡ ਗਰੁੱਪ ਦੀ ਮੀਟਿੰਗ ਦਿਨ ਐਤਵਾਰ ਗੁਰਦੁਆਰਾ ਰੋਡ Blue Sea Institute ਤੇ ਚੇਅਰਮੈਨ ਚਿੰਟੂ ਬੱਠਲਾ ਦੀ ਅਗਵਾਈ ਵਿੱਚ ਰੱਖੀ ਗਈ। ਜਿੱਥੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ਼ ਅਨਿਲ ਟੁਟੇਜਾ ਅਤੇ ਬਲਵੰਤ ਸਿੰਘ ਮੌਰੀਆ ਨੂੰ ਮਲੋਟ ਬਲੱਡ ਗਰੁੱਪ ਦਾ ਕਾਨੂੰਨੀ ਸਲਾਹਕਾਰ, ਲਖਵਿੰਦਰ ਸੋਨੀ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਗੌਰਵ ਸੋਢਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ
ਅਤੇ ਮਲੋਟ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ 24 ਘੰਟੇ ਖੂਨ ਉਪਲੱਬਧ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਲੋਟ ਬਲੱਡ ਗਰੁੱਪ ਦੀ ਸਾਰੀ ਟੀਮ ਹਾਜ਼ਿਰ ਰਹੀ। ਇਸ ਦੌਰਾਨ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ Blue Sea Institute ਵੱਲੋਂ ਕੀਤਾ ਗਿਆ ਅਤੇ ਇੰਸਟੀਚਿਊਟ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਮਲੋਟ ਬਲੱਡ ਗਰੁੱਪ ਵੱਲੋਂ ਜੋ ਵੀ ਸਟੂਡੈਂਟ ਆਉਣ ਗਏ ਓਹਨਾਂ ਨੂੰ ਵਿਸ਼ੇਸ਼ ਰਿਆਇਤ ਤੇ ਪੈਕੇਜ ਦਿੱਤੇ ਜਾਣਗੇ। Author: Malout Live