ਬਲਾਕ ਕਾਂਗਰਸ ਸ਼ਹਿਰੀ ਕਮੇਟੀ ਦੇ ਪ੍ਰਧਾਨ ਨੇ ਝਾਂਬ ਗੈਸਟ ਹਾਊਸ ਵਿਖੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ

ਮਲੋਟ: ਮਲੋਟ ਬਲਾਕ ਕਾਂਗਰਸ ਸ਼ਹਿਰੀ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਝਾਂਬ ਗੈਸਟ ਹਾਊਸ ਵਿਖੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਬਹੁਤ ਹੀ ਜਲਦੀ 2024 ਵਿੱਚ ਲੋਕ ਸਭਾ ਇਲੈਕਸ਼ਨ ਆਉਣ ਵਾਲੇ ਹਨ। ਉਸ ਤੋਂ ਪਹਿਲਾਂ ਸਰਪੰਚੀ ਅਤੇ ਬਲਾਕ ਸੰਮਤੀ ਦੇ ਇਲੈਕਸ਼ਨ ਹੋਣ ਵਾਲੇ ਹਨ, ਇਸੇ ਸੰਬੰਧ ਵਿੱਚ ਅੱਜ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਟੀਮ ਮੈਂਬਰਾਂ ਅਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਬਹੁਤ ਹੀ ਜਲਦੀ ਬੂਥ ਕਮੇਟੀਆਂ ਬਣਾ ਕੇ

20-20 ਬੂਥਾਂ ਦਾ ਇੱਕ ਪ੍ਰਧਾਨ ਬਣਾਇਆ ਜਾਵੇਗਾ। ਇਸ ਮੌਕੇ ਸ਼ਿਵਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਾਸਤੇ ਕਾਂਗਰਸ ਪਾਰਟੀ ਤਿਆਰ ਬਰ ਤਿਆਰ ਹੈ ਅਤੇ ਵੱਧ ਤੋਂ ਵੱਧ ਸੀਟਾਂ ਤੇ ਜਿੱਤ ਹਾਸਿਲ ਕਰਾਂਗੇ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਅਵਤਾਰ ਸੋਨੀ, ਐਮ.ਸੀ ਛਤਰਪਾਲ, ਰਾਜ ਕੁਮਾਰ ਫਰੰਡ, ਸੁਰਿੰਦਰ ਸਰਪੰਚ, ਐਮ.ਸੀ ਜਤਿੰਦਰ ਸ਼ਾਸ਼ਤਰੀ, ਦਰਸ਼ਨ ਸਿੰਘ, ਲੂਨਾ ਰਾਮ, ਰਾਜੇਸ਼ ਮੈਦਾਨ, ਸੰਨੀ ਗਾਬਾ, ਅੰਗਰੇਜ ਸਿੰਘ, ਭੀਮ ਸੈਨ, ਸੌਰਵ ਸੂਧਾ, ਰਾਮ ਕ੍ਰਿਸ਼ਨ ਪੱਪੀ, ਪ੍ਰੇਮ ਰਾਜਪੂਤ, ਆਤਮਾ ਰਾਮ, ਪੂਰਨ ਕਾਠਪਾਲ, ਸ਼ੀਲਾ ਭਠੇਜਾ, ਗੋਰਾ ਭਠੇਜਾ, ਵਿਨੋਦ ਖਾਨ, ਨਿਆਮਤ ਰਾਏ, ਜਗਸੀਰ ਸਿੰਘ, ਫਿਰੋਜ ਕੁਮਾਰ ਆਦਿ ਹਾਜ਼ਰ ਸਨ। Author: Malout Live