ਵੈੱਬ ਸੀਰੀਜ਼ 'ਚ ਬਾਜ਼ੀਗਰ ਸਮਾਜ ਵੱਲੋਂ ਜਤਾਏ ਇਤਰਾਜ਼ 'ਤੇ ਪੰਜਾਬੀ ਅਦਾਕਾਰ ਗੁੱਗੂ ਗਿੱਲ ਵੱਲੋਂ ਮੰਗੀ ਗਈ ਮੁਆਫ਼ੀ

ਮਲੋਟ: ਪੰਜਾਬੀ ਅਦਾਕਾਰ ਗੁੱਗੂ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰ ਮੁਆਫ਼ੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਉਹ ਇਸ ਵੀਡੀਓ 'ਚ ਆਖਦੇ ਹਨ ਕਿ 'ਮੈਂ ਸਾਰੀ ਬਾਜ਼ੀਗਰ ਬਿਰਾਦਰੀ (ਸਮਾਜ) ਤੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਖਿਮਾ ਦਾ ਯਾਚਕ ਹਾਂ ਅਤੇ ਸਾਰੀ ਟੀਮ ਵੱਲੋਂ

ਵੀ ਮੁਆਫ਼ੀ ਮੰਗਦਾ ਹਾਂ।' ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ 'ਚ ਕੰਮ ਕਰਨ ਵਾਲੇ ਆਸ਼ੀਸ਼ ਦੁੱਗਲ ਨੇ ਵੀ ਇਸ ਵੈੱਬ ਸੀਰੀਜ਼ 'ਚ ਬਾਜ਼ੀਗਰ ਸਮਾਜ ਬਿਰਾਦਰੀ ਵੱਲੋਂ ਜਤਾਏ ਇਤਰਾਜ਼ 'ਤੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਜੋ ਵੀ ਇਤਰਾਜ਼ ਬਾਜ਼ੀਗਰ ਸਮਾਜ ਬਿਰਾਦਰੀ ਵੱਲੋਂ ਜਤਾਇਆ ਗਿਆ ਸੀ ਉਹ ਹਟਾ ਦਿੱਤਾ ਗਿਆ ਹੈ। Author: Malout Live